ਪੰਜਾਬੀ ਆਸਟਰੇਲੀਆ ਦੀਆਂ ਪਹਿਲੀਆਂ ਪੰਜ ਭਾਸ਼ਾਵਾਂ ਵਿੱਚ ਸ਼ਾਮਲ

ਆਸਟ੍ਰੇਲੀਆਈ ਅੰਕੜਾ ਵਿਭਾਗ ਨੇ ਬੀਤੇ ਸਾਲ ਅਗਸਤ ਵਿੱਚ ਕਰਵਾਈ ਗਈ ਮਰਦਮਸ਼ੁਮਾਰੀ ਦੇ ਨਤੀਜੇ ਜਨਤਕ ਤੌਰ ਉੱਤੇ ਐਲਾਨ ਦਿੱਤੇ ਹਨ।
ਕੌਮੀ ਪੱਧਰ ਉੱਤੇ ਕਰਵਾਈ ਗਈ ਇਸ ਜਨਗਣਤਾ ਦੇ ਆਧਾਰ ਉੱਤੇਦੇਸ਼ ਵਿਚਲੇ ਵੱਖ-ਵੱਖ ਭਾਈਚਾਰਿਆਂ, ਧਰਮਾਂ, ਭਾਸ਼ਾਵਾਂ, ਕੌਮਾਂ ਦੀ ਗਿਣਤੀ ਆਦਿ ਤੱਥਾਂ ਦੀ ਪੜਚੋਲ ਕੀਤੀ ਗਈ।ਆਸਟ੍ਰੇਲੀਆਈ ਘਰਾਂ ਵਿੱਚ 350 ਤੋਂ ਵੱਧ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਪੰਜਾਬੀ ਭਾਸ਼ਾ ਆਸਟੇ੍ਰਲੀਆਈ ਘਰਾਂ ਵਿੱਚ ਆਮ ਬੋਲਚਾਲ ਵਜੋਂ ਜਾਣੀਆਂ ਜਾਂਦੀਆਂ ਸਿਖਰਲੀਆਂ ਪੰਜ ਭਾਸ਼ਾਵਾਂ ਵਿੱਚ ਸ਼ਾਮਲ ਹੋ ਗਈ ਹੈ ਅਤੇ ਇਹ ਆਸਟ੍ਰੇਲੀਆ ਵਿੱਚ ਤੇਜ਼ੀ ਨਾਲ ਵਿਕਸਿਤ ਹੋਣ ਵਾਲੀਆਂ ਭਾਸ਼ਾਵਾਂ ਵਿੱਚੋਂ ਇੱਕ ਹੈ। ਅੰਗਰੇਜ਼ੀ ਤੋਂ ਇਲਾਵਾ ਘਰ ਵਿੱਚ ਬੋਲੀ ਜਾਂਦੀ ਭਾਸ਼ਾ ਵਜੋਂ ਮੈਂਡਰਿਨ, ਅਰਬੀ, ਵੀਅਤਨਾਮੀ ਅਤੇ ਕੈਟੋਨਿਸ ਤੋਂ ਬਾਅਦ ਪੰਜਵਾਂ ਸਥਾਨ ਰੱਖਣ ਵਾਲੀ ਪੰਜਾਬੀ ਭਾਸ਼ਾ ਵਿੱਚ 2016 ਦੀ ਮਰਦਮਸ਼ੁਮਾਰੀ ਦੇ ਮੁਕਾਬਲੇ 80 ਫ਼ੀਸਦੀ ਵਾਧਾ ਹੋਇਆ ਹੈ।
ਅੰਕੜਿਆਂ ਮੁਤਾਬਕ ਆਸਟ੍ਰੇਲੀਆ ਦੀ ਕੁੱਲ ਆਬਾਦੀ 25,766,605 ਤੋਂ ਵੱਧ ਦਰਜ ਕੀਤੀ ਗਈ, ਜਿਸ ਵਿੱਚ ਔਰਤਾਂ ਦੀ ਗਿਣਤੀ 50.7 ਫ਼ੀਸਦੀ ਅਤੇ ਮਰਦਾਂ ਦੀ 49.3 ਫ਼ੀਸਦੀ ਹੈ। ਹੋਰ ਦੇਸ਼ਾਂ ਵਿੱਚ ਜਨਮ ਲੈ ਕੇ ਆਸਟ੍ਰੇਲੀਆ ਵਿੱਚ ਪ੍ਰਵਾਸੀਆਂ ਵਜੋਂ ਰਹਿੰਦੇ ਲੋਕਾਂ ਵਿੱਚ ਆਸਟ੍ਰੇਲੀਆ, ਇੰਗਲੈਂਡ ਮਗਰੋਂ ਭਾਰਤ ਤੀਜੇ ਥਾਂ ਉੱਤੇ ਕਾਬਜ਼ ਹੋ ਗਿਆ ਹੈ। ਭਾਰਤੀ ਮੂਲ ਦੇ ਲੋਕਾਂ ਬਾਰੇ ਆਸਟ੍ਰੇਲੀਆਈ ਅੰਕੜਾ ਵਿਭਾਗ ਵੱਲੋਂ ਸਾਂਝੀ ਕੀਤੀ ਜਾਣਕਾਰੀ ਤਹਿਤ ਮੁਲਕ ਵਿੱਚ ਪੰਜਾਬੀਆਂ ਦੀ ਅਬਾਦੀ ਵੱਧ ਕੇ 239,033 ਹੋ ਗਈ ਹੈ, ਜੋ ਸਾਲ 2016 ਦੀ ਮਰਦਮਸ਼ੁਮਾਰੀ ਦੌਰਾਨ 132,490 ਸੀ। ਇਸ ਤਾਜ਼ਾ ਗਿਣਤੀ ਵਿੱਚ 209000 ਲੋਕ ਸਿੱਖ ਭਾਈਚਾਰੇ ਨਾਲ ਸਬੰਧਤ ਹਨ।ਸਭ ਤੋਂ ਵੱਧ ਪੰਜਾਬੀ ਵਿਕਟੋਰੀਆ ਸੂਬੇ ਵਿੱਚ ਰਹਿੰਦੇ ਹਨ, ਜਿਨ੍ਹਾਂ ਦੀ ਗਿਣਤੀ 104949 ਹੈ। ਨਿਊ ਸਾਊਥ ਵੇਲਜ਼ ਵਿੱਚ 53460, ਕੁਈਜ਼ਲੈਂਡ ਵਿੱਚ 30873, ਪੱਛਮੀ ਆਸਟ੍ਰੇਲੀਆ ਵਿੱਚ 20613, ਦੱਖਣੀ ਆਸਟ੍ਰੇਲੀਆ ਵਿੱਚ 20004, ਆਸਟ੍ਰੇਲੀਅਨ ਕੈਪੀਟਲ ਟੈਰੀਟਰੀ 5019, ਤਸਮਾਨੀਆਵਿੱਚ 2556 ਅਤੇ ਨਾਰਦਰਨ ਟੈਰੀਟਰੀ ਵਿੱਚ 1563 ਪੰਜਾਬੀਆਂ ਦੀ ਗਿਣਤੀ ਦਰਜ ਕੀਤੀ ਗਈ।ਇਸ ਜਨਗਣਨਾ ਵਿੱਚ ਆਸਟ੍ਰੇਲੀਆਈ ਮੂਲ ਵਾਸੀਆਂ, ਵੱਖ-ਵੱਖ ਰਾਜਾਂ ਵਿੱਚ ਰਹਿੰਦੇ ਲੋਕਾਂ ਦਾ ਆਮਦਨ ਪੱਧਰ, ਕਿਰਾਏ ਅਤੇ ਖਰੀਦੇ ਹੋਏ ਘਰਾਂ ਦਾ ਵੇਰਵਾ, ਔਸਤ ਉਮਰ ਤੇ ਆਪਸੀ ਰਿਸ਼ਤਿਆਂ ਵਿੱਚ ਇੱਕਸਾਰਤਾ ਦੇ ਤੱਥਾਂ ਦਾ ਵੀ ਮੁਲਾਂਕਣ ਕੀਤਾ ਗਿਆ। ਮਰਦਮਸ਼ੁਮਾਰੀ ਦੌਰਾਨ ਪੰਜਾਬੀ ਭਾਈਚਾਰੇਵੱਲੋਂ ਆਪਣੀ ਪਛਾਣ ਨੂੰ ਕਾਨੂੰਨੀ ਮਾਨਤਾ ਪ੍ਰਾਪਤ ਕਰਵਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਸਨ। ਹਰ ਪੰਜਵੇਂ ਸਾਲ ਹੋਣ ਵਾਲੀ ਇਸ ਮਰਦਮਸ਼ੁਮਾਰੀ ਤੋਂ ਬਾਅਦ ਮਿਲਣ ਵਾਲੇ ਅੰਕੜਿਆਂ ਦੇ ਆਧਾਰ ਉੱਤੇ ਭਵਿੱਖੀ ਯੋਜਨਾਵਾਂ ਬਣਾਈਆਂ ਜਾਂਦੀਆਂ ਹਨ।

Sunil Verma

Learn More →

Leave a Reply

Your email address will not be published. Required fields are marked *

YouTube
Instagram
WhatsApp
Snapchat