ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦੇ ਯੂਰਪੀਅਨ ਯੂਨੀਅਨ ਨਾਲ ‘ਬ੍ਰੈਗਜ਼ਿਟ ਤੋਂ ਬਾਅਦ’ ਵਪਾਰਕ ਸੌਦੇ ਦੇ ਕੁਝ ਹਿੱਸਿਆਂ ਨੂੰ ਰੱਦ ਕਰਨ ਲਈ ਪਾਰਲੀਮੈਂਟ ਵੱਲੋਂ ਪਹਿਲੀ ਮਨਜ਼ੂਰੀ ਮਿਲ ਗਈ ਹੈ। ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਇਸ ਕਦਮ ਨੂੰ ਗ਼ੈਰ-ਕਾਨੂੰਨੀ ਕਰਾਰ ਦਿੱਤਾ ਹੈ।
ਪਾਰਲੀਮੈਂਟ ਮੈਂਬਰਾਂ ਨੇ ਬਿੱਲ ਨੂੰ ਮੁੱਢਲੀ ਪ੍ਰਵਾਨਗੀ ਦੇ ਦਿੱਤੀ ਹੈ, ਜਿਹੜਾ ਯੂ ਕੇ ਦੇ ਅਧਿਕਾਰੀਆਂ ਨੂੰ 295 `ਚੋਂ 221 ਵੋਟਾਂ ਨਾਲ ਉਤਰੀ ਆਇਰਲੈਂਡ ਲਈ ਵਪਾਰਕ ਨਿਯਮਾਂ ਨੂੰ ਦੁਬਾਰਾ ਲਿਖਣ ਦੀ ਆਗਿਆ ਦਿੰਦਾ ਹੈ। ਜੇ ਇਹ ਬਿੱਲ ਪਾਸ ਹੋ ਜਾਂਦਾ ਹੈ, ਤਾਂ ਬਾਕੀ ਬ੍ਰਿਟੇਨ ਤੋਂ ਮੀਟ ਅਤੇ ਆਂਡੇ ਸਮੇਤ ਉਤਰੀ ਆਇਰਲੈਂਡ ਤਕ ਪਹੁੰਚ ਦੀ ਰੁਕਾਵਟ ਖ਼ਤਮ ਹੋ ਜਾਵੇਗੀ। ਇਹੀ ਕਾਰਨ ਹੈ ਕਿ ਬ੍ਰਿਟੇਨ ਨੇ 2020 ਵਿੱਚ ਯੂਰਪੀਅਨ ਯੂਨੀਅਨ ਛੱਡਣ ਤੋਂ ਪਹਿਲਾਂ ਜੋ ਵਪਾਰਕ ਸੌਦੇ ਉੱਤੇ ਦਸਤਖ਼ਤ ਕੀਤੇ ਸਨ, ਉਸ ਦੇ ਕੁਝ ਹਿੱਸਿਆਂ ਨੂੰ ਰੱਦ ਕੀਤਾ ਜਾ ਰਿਹਾ ਹੈ। ਵਿਰੋਧੀ ਧਿਰ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਇਹ ਕਦਮ ਗ਼ੈਰ-ਕਾਨੂੰਨੀ ਹੈ ਅਤੇ ਇਸ ਦਿਸ਼ਾ ਵਿੱਚ ਕੋਈ ਹੋਰ ਤਰੱਕੀ ਬ੍ਰਿਟੇਨ ਦੇ ਅੰਤਰਰਾਸ਼ਟਰੀ ਅਕਸ ਨੂੰ ਗੰਭੀਰਤਾ ਨਾਲ ਨੁਕਸਾਨ ਪਹੁੰਚਾਏਗੀ। ਯੂਰਪੀਅਨ ਯੂਨੀਅਨ ਨੇ ਕਿਹਾ ਕਿ ਜੇ ਬ੍ਰਿਟੇਨ ਬ੍ਰੈਗਜ਼ਿਟ ਤੋਂ ਬਾਅਦ ਦੇ ਸੌਦਿਆਂ ਲਈ ਨਿਯਮਾਂ ਨੂੰ ਦੁਬਾਰਾ ਲਿਖਦਾ ਹੈ ਤਾਂ ਉਹ ਇਸ ਦਾ ਜਵਾਬ ਦੇਵੇਗਾ। ਯੂਰਪੀ ਯੂਨੀਅਨ ਅਤੇ ਬਰਤਾਨੀਆਂ ਦੇ ਪੱਖ ਤੋਂ ਦੋਹਾਂ ਵੱਡੀਆਂ ਅਰਥਵਿਵਸਥਾਵਾਂ ਵਿਚਾਲੇ ਵਪਾਰਕ ਯੁੱਧ ਸ਼ੁਰੂ ਹੋਣ ਦਾ ਖਦਸ਼ਾ ਹੈ।
ਬ੍ਰੈਗਜ਼ਿਟ ਨਿਯਮਾਂ ਨੂੰ ਬਦਲਣ ਲਈ ਬੌਰਿਸ ਜੌਨਸਨ ਨੂੰ ਪਾਰਲੀਮੈਂਟ ਤੋਂ ਪਹਿਲੀ ਪ੍ਰਵਾਨਗੀ ਮਿਲੀ
