ਮੁੰਬਈ: ਮਹਾਰਾਸ਼ਟਰ ਵਿੱਚ ਸਿਆਸੀ ਸੰਕਟ ਹੇਠ ਊਧਵ ਠਾਕਰੇ ਨੇ ਬੁੱਧਵਾਰ ਦੇਰ ਰਾਤ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਅੱਜ ਵੀਰਵਾਰ ਨੂੰ ਬਾਗੀ ਨੇਤਾ ਏਕਨਾਥ ਸਿ਼ੰਦੇ ਨੇ ਇਸਰਾਜ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ।ਉਨ੍ਹਾਂ ਨਾਲ ਭਾਜਪਾ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ, ਜਿਸ ਤੋਂ ਹਰ ਕੋਈ ਹੈਰਾਨ ਰਹਿ ਗਿਆ ਹੈ।
ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ, ਜੋ ਏਕਨਾਥ ਸਿ਼ੰਦੇ ਦੇ ਨਾਲ ਪ੍ਰੈਸ ਕਾਨਫਰੰਸ ਵਿੱਚਮੌਜੂਦ ਸਨ, ਨੇ ਕਿਹਾ ਕਿ ਸਾਲ 2019 ਵਿੱਚ, ਭਾਜਪਾ ਅਤੇ ਸਿ਼ਵ ਸੈਨਾ ਨੇ ਮਿਲ ਕੇ ਚੋਣਾਂ ਲੜੀਆਂ ਤੇ ਸਾਨੂੰ ਪੂਰਾ ਬਹੁ-ਮੱਤ ਮਿਲਿਆ ਸੀ, ਜਿਹੜਾ 170 ਸੀਟਾਂ ਤੱਕ ਜਾਂਦਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੈਲੀ ਵਿੱਚਮੁੱਖ ਮੰਤਰੀ ਦੇ ਨਾਂ ਦਾ ਐਲਾਨ ਕੀਤਾ ਸੀ, ਪਰ ਚੋਣਾਂ ਪਿੱਛੋਂਸਿ਼ਵ ਸੈਨਾ ਨੇ ਉਨ੍ਹਾਂ ਲੋਕਾਂਨਾਲ ਗਠਜੋੜ ਕਰ ਲਿਆ, ਜਿਨ੍ਹਾਂ ਵਿਰੁੱਧ ਸਿ਼ਵ ਸੈਨਾ ਦੇ ਮੋਢੀ ਬਾਲਾ ਸਾਹਿਬ ਠਾਕਰੇ ਸਾਰੀ ਉਮਰ ਲੜਦੇ ਰਹੇ। ਦੇਵੇਂਦਰ ਫੜਨਵੀਸ ਨੇ ਕਿਹਾ, “ਮਹਾ ਵਿਕਾਸ ਅਗਾੜੀ (ਐਮਵੀਏ) ਦੀ ਸਰਕਾਰ ਦੇ ਦੋ ਮੰਤਰੀ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਜੇਲ੍ਹ ਗਏ। ਸਾਵਰਕਰ ਅਤੇ ਹਿੰਦੂਤੱਵ ਦਾ ਨਿੱਤ ਅਪਮਾਨ ਹੋ ਰਿਹਾ ਸੀ। ਊਧਵ ਠਾਕਰੇ ਨੇ ਆਪਣੇ ਵਿਧਾਇਕਾਂ ਨਾਲੋਂ ਰਾਸ਼ਟਰਵਾਦੀਧਿਰਾਂ ਉੱਤੇਵੱਧ ਭਰੋਸਾ ਕੀਤਾ ਤਾਂ ਅਸੀਂ ਫੈਸਲਾ ਕੀਤਾ ਕਿ ਅਸੀਂ ਰਾਜ ਨੂੰ ਇੱਕ ਬਦਲਵੀਂ ਸਰਕਾਰ ਦੇਵਾਂਗੇ।
ਸਿ਼ਵ ਸੈਨਾ ਦੇ ਬਾਗੀ ਨੇਤਾ ਏਕਨਾਥ ਸਿ਼ੰਦੇ ਮੁੱਖ ਮੰਤਰੀ ਬਣੇ
