ਓਟਵਾ: ਕੈਨੇਡਾ ਦੇ ਡਰੱਗ ਰੈਗੂਲੇਟਰ ਵੱਲੋਂ ਮੌਡਰਨਾ ਦੀ ਕੋਵਿਡ-19 ਵੈਕਸੀਨ ਨੂੰ ਇਨਫੈਂਟਸ ਤੇ ਪ੍ਰੀ-ਸਕੂਲਰਜ਼ ਲਈ ਵੀਰਵਾਰ ਨੂੰ ਮਨਜ਼ੂਰੀ ਦੇ ਦਿੱਤੀ ਗਈ। ਇਸ ਉਮਰ ਵਰਗ ਲਈ ਮਨਜ਼ੂਰ ਕੀਤੀ ਗਈ ਇਹ ਦੇਸ਼ ਦੀ ਪਹਿਲੀ ਵੈਕਸੀਨ ਹੈ। ਹੈਲਥ ਕੈਨੇਡਾ ਦਾ ਕਹਿਣਾ ਹੈ ਕਿ ਮੌਡਰਨਾ ਦੀ ਇਹ ਵੈਕਸੀਨ ਛੇ ਮਹੀਨੇ ਤੋਂ ਪੰਜ ਸਾਲ ਤੱਕ ਦੇ ਬੱਚਿਆਂ ਨੂੰ ਦਿੱਤੀ ਜਾ ਸਕਦੀ ਹੈ।ਬਾਲਗਾਂ ਲਈ ਮਨਜੂ਼ਰ ਡੋਜ਼ ਨਾਲੋਂ ਬੱਚਿਆਂ ਨੂੰ ਦਿੱਤੀ ਜਾਣ ਵਾਲੀ ਡੋਜ਼ ਇੱਕ ਚੌਥਾਈ ਹੋਣੀ ਚਾਹੀਦੀ ਹੈ।
ਇੱਕ ਬਿਆਨ ਜਾਰੀ ਕਰਕੇ ਡਿਪਾਰਟਮੈਂਟ ਨੇ ਆਖਿਆ ਕਿ ਇਸ ਵੈਕਸੀਨ ਦਾ ਚੰਗੀ ਤਰ੍ਹਾਂ ਸਾਇੰਟਿਫਿਕ ਮੁਲਾਂਕਣ ਕੀਤੇ ਜਾਣ ਤੋਂ ਬਾਅਦ ਅਸੀਂ ਇਸ ਨਤੀਜੇ ਉੱਤੇ ਪਹੁੰਚੇ ਹਾਂ ਕਿ ਇਹ ਵੈਕਸੀਨ ਛੇ ਤੇ 5 ਸਾਲ ਉਮਰ ਵਰਗ ਨਾਲ ਸਬੰਧਤ ਬੱਚਿਆਂ ਵਿੱਚ ਕੋਵਿਡ-19 ਰੋਕਣ ਲਈ ਸੁਰੱਖਿਅਤ ਤੇ ਕਾਫੀ ਕਾਰਗਰ ਹੈ।
ਬੱਚਿਆਂ ਲਈ ਮੌਡਰਨਾ ਦੀ ਕੋਵਿਡ-19 ਵੈਕਸੀਨ ਨੂੰ ਹੈਲਥ ਕੈਨੇਡਾ ਨੇ ਦਿੱਤੀ ਮਨਜ਼ੂਰੀ
