ਬਰੈਂਪਟਨ : ਟੋਰਾਂਟੋ ਦੇ ਇੱਕ ਨਾਈਟ ਕਲੱਬ ‘ਚ ਐਤਵਾਰ ਨੂੰ ਗੰਭੀਰ ਹਾਲਤ ‘ਚ ਜ਼ਖ਼ਮੀ ਹੋਏ ਪੰਜਾਬੀ ਨੌਜਵਾਨ ਪ੍ਰਦੀਪ ਸਿੰਘ ਬਰਾੜ ਦੀ ਮੌਤ ਹੋ ਗਈ ਹੈ। 26 ਸਾਲਾ ਪ੍ਰਦੀਪ ਸਿੰਘ ਬਰੈਂਪਟਨ ‘ਚ ਰਹਿ ਰਿਹਾ ਸੀ। ਉਸ ਵਾਰਦਾਤ ‘ਚ 24 ਸਾਲਾਂ ਦੀ ਇੱਕ ਔਰਤ ਵੀ ਜ਼ਖ਼ਮੀ ਹੋਈ ਸੀ ਪਰ ਉਸ ਨੂੰ ਹੁਣ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਇਸ ਮਾਮਲੇ ਦੇ ਸ਼ੱਕੀਆਂ ਮੁਲਜ਼ਮਾਂ ਬਾਰੇ ਹਾਲੇ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਹੈ।
ਟੋਰਾਂਟੋ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਬਾਥਰਸਟ ਸਟ੍ਰੀਟ ਨੇੜੇ 647 ਕਿੰਗ ਸਟਰੀਟ (ਵੈਸਟ) ‘ਤੇ ਸਥਿਤ ਇੱਕ ਕਲੱਬ ‘ਚ ਗੋਲ਼ੀਬਾਰੀ ਦੀ ਹਿੰਸਕ ਵਾਰਦਾਤ ਐਤਵਾਰ ਵੱਡੇ ਤੜਕੇ 3:33 ਵਜੇ ਵਾਪਰੀ ਸੀ। ਪੁਲਿਸ ਹਾਲੇ ਇਹ ਪਤਾ ਲਾ ਰਹੀ ਹੈ ਕਿ ਇਹ ਹਮਲਾ ਜਾਣਬੁੱਝ ਕੇ ਕੀਤਾ ਗਿਆ ਸੀ ਕਿ ਜਾਂ ਐਂਵੇਂ ਹੀ ਇਹ ਦੋਵੇਂ ਗੋਲ਼ੀਬਾਰੀ ਦੀ ਜ਼ਦ ‘ਚ ਆ ਗਏ।