ਨਵੀਂ ਦਿੱਲੀ, 23 ਅਗਸਤ, (ਪੋਸਟ ਬਿਊਰੋ)- ਭਾਰਤ ਦੇ ਰੱਖਿਆ ਮੰਤਰਾਲੇ ਨੇ ਮੰਗਲਵਾਰ ਨੂੰ ਭਾਰਤੀ ਹਵਾਈ ਸੈਨਾ ਦੇ ਤਿੰਨ ਅਫਸਰ ਨੌਕਰੀ ਤੋਂ ਕੱਢ ਦਿੱਤੇ ਹਨ, 9 ਮਾਰਚ ਨੂੰ ਪਾਕਿਸਤਾਨ ਵਿੱਚ ਬ੍ਰਹਮੋਸ ਮਿਜ਼ਾਈਲ ਸੁੱਟਣ ਦੀ ਦੁਰਘਟਨਾ ਬਾਰੇਉੱਚ ਪੱਧਰੀ ਜਾਂਚ ਵਿੱਚ ਉਨ੍ਹਾਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ।
ਕੋਰਟ ਆਫ਼ ਇਨਕੁਆਰੀ (ਸੀਓਏ) ਨੇ ਜਾਂਚ ਵਿੱਚ ਪਾਇਆ ਕਿ ਐਸਓਪੀ ਤੋਂ ਭਟਕਣਕਾਰਨ ਮਿਜ਼ਾਈਲ ਦੀ ਦੁਰਘਟਨਾ ਵੇਲੇਤਿੰਨ ਅਫਸਰਾਂ ਦੀ ਗਲਤੀ ਸੀ। ਇਸ ਤੋਂ ਬਾਅਦ ਰੱਖਿਆ ਮੰਤਰਾਲੇ ਨੇ ਇਸ ਦੀ ਜਾਂਚ ਲਈ ‘ਕੋਰਟ ਆਫ ਇਨਕੁਆਰੀ’ ਦੇ ਹੁਕਮ ਦਿੱਤੇ ਸਨ। ਇਹ ਮਿਜ਼ਾਈਲ ਪਾਕਿਸਤਾਨ ਦੇ 100 ਕਿਲੋਮੀਟਰ ਦੇ ਅੰਦਰ ਡਿੱਗੀ ਸੀ ਤੇ ਭਾਰਤ ਨੇ ਇਸ ਨੂੰ ‘ਬਹੁਤ ਅਫਸੋਸਨਾਕ’ਦੱਸਿਆਸੀ।ਅੱਜ ਇਸ ਬਾਰੇ ਸਰਕਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ 9 ਮਾਰਚ ਨੂੰ ਗਲਤੀ ਨਾਲਬ੍ਰਹਮੋਸ ਮਿਜ਼ਾਈਲ ਦਾਗੀ ਜਾਣ ਦੀ ਜਿ਼ੰਮੇਵਾਰੀ ਤੈਅ ਕਰਨ ਸਮੇਤ ਕੇਸ ਦੇ ਤੱਥਾਂ ਦੀ ਜਾਂਚ ਲਈ ਕਰਵਾਈ ਗਈ ਜਾਂਚ ਤੋਂ ਸਾਬਤ ਹੋਇਆ ਕਿ ਤਿੰਨ ਅਫਸਰਾਂ ਵੱਲੋਂ ਸਟੈਂਡਰਡ ਓਪਰੇਟਿੰਗ ਪ੍ਰੋਸੀਜਰਜ਼ (ਐਸਓਪੀਜ਼) ਤੋਂ ਭਟਕ ਜਾਣ ਕਾਰਨ ਮਿਜ਼ਾਈਲ ਅਚਾਨਕ ਚੱਲੀ ਸੀ। ਇਸ ਬਿਆਨ ਮੁਤਾਬਕ ਇਨ੍ਹਾਂ ਤਿੰਨਾਂ ਅਫਸਰਾਂ ਨੂੰ ਘਟਨਾ ਦੇਮੁੱਖ ਤੌਰ ਉੱਤੇਦੋਸ਼ੀ ਠਹਿਰਾਇਆ ਗਿਆ ਹੈਅਤੇ ਕੇਂਦਰ ਸਰਕਾਰ ਨੇ ਉਨ੍ਹਾਂ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਹਨ।ਇਨ੍ਹਾਂ ਅਧਿਕਾਰੀਆਂ ਨੂੰ 23 ਅਗਸਤ ਨੂੰ ਬਰਖਾਸਤ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।
ਬ੍ਰਹਮੋਸ ਮਿਜ਼ਾਈਲ ਗਲਤੀ ਨਾਲ ਦਾਗਣ ਦੇ ਕੇਸ ਵਿੱਚ 3 ਅਧਿਕਾਰੀ ਨੌਕਰੀ ਤੋਂ ਬਰਖ਼ਾਸਤ
