ਨਵੀਂ ਦਿੱਲੀ : ਏਸ਼ੀਆ ਕੱਪ 2022 ਸ਼ੁਰੂ ਹੋਣ ‘ਚ ਕੁਝ ਹੀ ਦਿਨ ਬਾਕੀ ਹਨ। ਕੁਆਲੀਫਾਇਰ ਮੈਚ ਚੱਲ ਰਹੇ ਹਨ ਅਤੇ ਟੀਮਾਂ ਮੁੱਖ ਮੈਚਾਂ ਲਈ ਤਿਆਰੀਆਂ ਕਰ ਰਹੀਆਂ ਹਨ। ਬੁਰੇ ਦੌਰ ‘ਚੋਂ ਲੰਘ ਰਹੀ ਬੰਗਲਾਦੇਸ਼ ਦੀ ਟੀਮ ਬਿਨਾਂ ਕਿਸੇ ਮੁੱਖ ਕੋਚ ਦੇ ਏਸ਼ੀਆ ਕੱਪ ‘ਚ ਉਤਰੇਗੀ ਪਰ ਟੀਮ ਨੂੰ ਟਰਾਫੀ ਦਿਵਾਉਣ ਦੀ ਜ਼ਿੰਮੇਵਾਰੀ ਕਿਸੇ ਭਾਰਤੀ ਦਿੱਗਜ ਨੂੰ ਦਿੱਤੀ ਗਈ ਹੈ। ਭਾਰਤ ਦੇ ਸਾਬਕਾ ਆਲਰਾਊਂਡਰ ਸ਼੍ਰੀਧਰਨ ਸ਼੍ਰੀਰਾਮ ਨੂੰ ਇਸ ਟੂਰਨਾਮੈਂਟ ਲਈ ਸਹਾਇਕ ਦੇ ਤੌਰ ‘ਤੇ ਸੰਪਰਕ ਕੀਤਾ ਗਿਆ ਹੈ। ਬੰਗਲਾਦੇਸ਼ ਕ੍ਰਿਕਟ ਬੋਰਡ ਦੇ ਪ੍ਰਧਾਨ ਨਜ਼ਮੁਲ ਹਸਨ ਨੇ ਇਕ ਬਿਆਨ ‘ਚ ਕਿਹਾ ਕਿ ਟੀਮ ਦੇ ਮੁੱਖ ਕੋਚ ਰਸੇਲ ਡੋਮਿੰਗੋ ਨੂੰ ਵਨਡੇ ਅਤੇ ਟੈਸਟ ਕ੍ਰਿਕਟ ‘ਤੇ ਧਿਆਨ ਦੇਣ ਲਈ ਕਿਹਾ ਗਿਆ ਹੈ। ਇਸ ਦਾ ਮਤਲਬ ਹੈ ਕਿ ਉਹ ਏਸ਼ੀਆ ਕੱਪ ‘ਚ ਖੇਡੇ ਜਾ ਰਹੇ ਟੀ-20 ਫਾਰਮੈਟ ‘ਚ ਟੀਮ ਦੇ ਨਾਲ ਨਹੀਂ ਹੋਵੇਗਾ। ਬੰਗਲਾਦੇਸ਼ ਦੀ ਟੀਮ ਨੂੰ ਜ਼ਿੰਬਾਬਵੇ ਅਤੇ ਉਸ ਤੋਂ ਪਹਿਲਾਂ ਵੈਸਟਇੰਡੀਜ਼ ਖਿਲਾਫ ਹਾਲ ਹੀ ‘ਚ ਖੇਡੀ ਗਈ ਟੀ-20 ਸੀਰੀਜ਼ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
Asia Cup 2022 ‘ਚ ਸਾਬਕਾ ਭਾਰਤੀ ਆਲਰਾਊਂਡਰ ਨੂੰ ਮਿਲੀ ਬੰਗਲਾਦੇਸ਼ ਨੂੰ ਟਰਾਫ਼ੀ ਦਿਵਾਉਣ ਦੀ ਜ਼ਿੰਮੇਵਾਰੀ, ਬਿਨਾਂ ਮੁੱਖ ਕੋਚ ਤੋਂ ਖੇਡੇਗੀ ਟੀਮ
