ਲਾਹੌਰ- ਪਾਕਿਸਤਾਨ ਦੀ ਇੱਕਅਦਾਲਤ ਨੇ ਕੱਲ੍ਹ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਨੈਸ਼ਨਲ ਅਸੈਂਬਲੀ ਦੀਆਂ ਦੋ ਸੀਟਾਂ ਉੱਤੇ ਉਪ ਚੋਣਾਂ ਲੜਨ ਦੀ ਇਜਾਜ਼ਤ ਦੇ ਦਿੱਤੀ ਅਤੇ ਖ਼ਾਨ ਦੇ ਨਾਮਜ਼ਦਗੀ ਪੱਤਰ ਸਵੀਕਾਰ ਕੀਤੇ ਜਾਣ ਨੂੰ ਚੁਣੌਤੀ ਦੇਣ ਵਾਲੀ ਪੀ ਐਮ ਐਲ-ਐਨ ਦੇ ਇੱਕ ਉਮੀਦਵਾਰ ਦੀ ਪਟੀਸ਼ਨ ਅਤੇ ਚੋਣ ਕਮਿਸ਼ਨ ਦੀਆਂ ਕਿੰਤੂਆਂ-ਪ੍ਰੰਤੂਆਂ ਨੂੰ ਖ਼ਾਰਜ ਕਰ ਦਿੱਤਾ ਹੈ।
ਡਾਨ ਦੀ ਖ਼ਬਰ ਮੁਤਾਬਕ ਲਾਹੌਰ ਹਾਈ ਕੋਰਟ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਪ੍ਰਧਾਨ ਇਮਰਾਨ ਖਾਨ ਨੂੰ ਸੀਟ ਗਿਣਤੀ 108 (ਫ਼ੈਸਲਾਬਾਦ) ਅਤੇ 118 (ਨਨਕਾਣਾ ਸਾਹਿਬ) ਵਿੱਚ ਉਪ ਚੋਣਾਂ ਲੜਨ ਦੇ ਲਈ ਇਜਾਜ਼ਤ ਦੇ ਦਿੱਤੀ ਗਈ ਹੈ।ਅਦਾਲਤ ਦੇ ਅਪੀਲੀ ਚੋਣ ਟਿ੍ਰਬਿਊਨਲ ਦੇ ਜਸਟਿਸ ਸ਼ਾਹਿਦ ਵਾਹਿਦ ਨੇ ਦੋ ਵੱਖ-ਵੱਖ ਪਟੀਸ਼ਨਾਂ ਉੱਤੇ ਹੁਕਮ ਜਾਰੀ ਕੀਤੇ। ਪਾਕਿਸਤਾਨ ਦੇ ਚੋਣ ਕਮਿਸ਼ਨਰ ਨੇ 17 ਅਗਸਤ ਨੂੰ ਫ਼ੈਸਲਾਬਾਦ ਸੀਟ ਅਤੇ 25 ਸਤੰਬਰ ਨੂੰ ਨਨਕਾਣਾ ਸਾਹਿਬ ਸੀਟ ਉਤੇ ਹੋ ਰਹੀਆਂ ਉਪ ਚੋਣਾਂ ਲਈ ਇਮਰਾਨ ਖ਼ਾਨ ਦੀ ਨਾਮਜ਼ਦਗੀ ਰੱਦ ਕਰ ਦਿੱਤੀ ਸੀ। ਚੋਣ ਕਮਿਸ਼ਨ ਨੇ ਨਾਮਜ਼ਦਗੀ ਰੱਦ ਕਰਨ ਪਿੱਛੇ ਪ੍ਰੀਜ਼ਾਈਡਿੰਗ ਅਫ਼ਸਰ ਅਧਿਕਾਰੀ ਦੇ ਤਰਕ ਦੇ ਹਵਾਲੇ ਨਾਲ ਇੱਕ ਬਿਆਨ ਵਿੱਚ ਕਿਹਾ ਸੀ ਕਿ ਇਮਰਾਨ ਖ਼ਾਨ ਦੇ ਨਾਮਜ਼ਦਗੀ ਪੱਤਰ ਦਸਤਖਤਾਂ ਦੀ ਤਸਦੀਕ ਦੇ ਮੁੱਦੇ ਕਾਰਨ ਖ਼ਾਰਜ ਨਹੀਂ ਕੀਤੇ ਗਏ ਸਨ। ਜਾਇਦਾਦਾਂ ਦਾ ਪੂਰਾ ਬਿਊਰਾ ਨਾ ਹੋਣ ਕਾਰਨ ਕਾਗ਼ਜ਼ ਰੱਦ ਕੀਤੇ ਗਏ।
ਇਮਰਾਨ ਖ਼ਾਨ ਨੂੰ ਦੋ ਸੀਟਾਂ ਉੱਤੇ ਉਪ ਚੋਣਾਂ ਲੜਨ ਦੀ ਇਜਾਜ਼ਤ
