ਉਲਝਣਾਂ ਵਿੱਚ ਫਸੀ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਦੀ ਚੋਣ ਲਈ ਪ੍ਰੋਗਰਾਮ ਦਾ ਐਲਾਨ

ਨਵੀਂ ਦਿੱਲੀ-ਬਹੁਤ ਸਾਰੀਆਂ ਉਲਝਣਾਂ ਤੇ ਵੱਡੀ ਗੁੱਟਬੰਦੀ ਵਿੱਚ ਫਸੀ ਹੋਈ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਦੇ ਪ੍ਰਧਾਨ ਲਈ ਚੋਣ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਗਿਆ ਹੈ।
ਅੱਜ ਦਿੱਲੀ ਵਿੱਚ ਹੋਈ ਕਾਂਗਰਸ ਵਰਕਿੰਗ ਕਮੇਟੀ (ਸੀਡਬਲਯੂ ਸੀ) ਦੀ ਬੈਠਕਵਿੱਚ ਪ੍ਰਧਾਨ ਦੀ ਅਗਲੀ ਚੋਣ ਲਈ ਅੰਤਿਮ ਪ੍ਰੋਗਰਾਮ ਉੱਤੇ ਚਰਚਾ ਅਤੇ ਮਨਜ਼ੂਰੀ ਪਿੱਛੋਂ ਚੋਣ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ ਹੈ, ਜਿਸ ਮੁਤਾਬਕ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਵੋਟਿੰਗ 17 ਅਕਤੂਬਰ ਨੂੰ ਤੇ ਵੋਟਾਂ ਦੀ ਗਿਣਤੀ 19 ਅਕਤੂਬਰ ਨੂੰ ਹੋਵੇਗੀ। ਪਾਰਟੀ ਦੇ ਪ੍ਰਮੁੱਖ ਨੇਤਾ ਗੁਲਾਮ ਨਬੀ ਆਜ਼ਾਦ ਦੇ ਅਚਾਨਕ ਅਸਤੀਫੇ ਤੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਉਨ੍ਹਾਂ ਦੇ ਪੱਤਰ ਕਾਰਨ ਪਾਰਟੀ ਵਿੱਚਭਾਰੀ ਹਲਚਲਦੌਰਾਨਹੋਈ ਇਸ ਆਨਲਾਈਨ ਬੈਠਕਦੀ ਪ੍ਰਧਾਨਗੀ ਇਲਾਜਲਈ ਵਿਦੇਸ਼ ਗਈ ਸੋਨੀਆ ਗਾਂਧੀ ਨੇ ਓਥੋਂ ਕੀਤੀ। ਉਨ੍ਹਾਂ ਨਾਲ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਜਨਰਲ ਸੈਕਟਰੀ ਧੀ ਪ੍ਰਿਅੰਕਾ ਗਾਂਧੀ ਵਾਡਰਾ ਵੀ ਮੌਜੂਦ ਸਨ। ਮੀਟਿੰਗ ਵਿੱਚ ਹੋਰਨਾਂ ਤੋਂ ਬਿਨਾ ਨਾਰਾਜ਼ ਗਿਣੇ ਜਾਂਦੇ ਜੀ-23 ਗਰੁੱਪ ਦੇ ਪ੍ਰਮੁੱਖ ਆਗੂ ਆਨੰਦ ਸ਼ਰਮਾ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਪਾਰਟੀ ਦੇ ਪ੍ਰਧਾਨ ਬਣਨ ਲਈ ਮਨਾਏ ਜਾ ਰਹੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤਸ਼ਾਮਲ ਸਨ। ਪਹਿਲਾਂ ਦੱਸਿਆ ਗਿਆ ਸੀ ਕਿ ਪਾਰਟੀ ਪ੍ਰਧਾਨ ਦੀ ਚੋਣ ਕੁਝ ਹਫ਼ਤਿਆਂ ਦੀ ਦੇਰੀ ਨਾਲ ਚੱਲੇਗੀ ਤੇ ਅਕਤੂਬਰ ਤੱਕ ਪਾਰਟੀ ਦਾ ਪੂਰਾ ਸਮਾਂ ਕੰਮ ਕਰਨ ਵਾਲਾ ਪ੍ਰਧਾਨ ਹੋਣਾ ਚਾਹੀਦਾ ਹੈ, ਪਰ ਅੱਜ ਵਾਲੇ ਫੈਸਲੇ ਮੁਤਾਬਕ ਪਾਰਟੀ ਪ੍ਰਧਾਨ ਦੀ ਚੋਣ ਲਈ ਨੋਟੀਫਿਕੇਸ਼ਨ 22 ਸਤੰਬਰ ਨੂੰ ਜਾਰੀ ਹੋਵੇਗਾ ਅਤੇ 24 ਸਤੰਬਰ ਤੱਕਨਾਮਜ਼ਦਗੀਆਂ ਭਰਨ ਪਿੱਛੋਂ ਜੇਇੱਕ ਤੋਂ ਵੱਧ ਉਮੀਦਵਾਰ ਹੋਏ ਤਾਂ 17 ਅਕਤੂਬਰ ਨੂੰ ਚੋਣ ਕਰਵਾਈ ਜਾਵੇਗੀ।
ਜਾਣਕਾਰ ਸੂਤਰਾਂ ਮੁਤਾਬਕ ਕਾਂਗਰਸਵਿੱਚ ਪ੍ਰਕਿਰਿਆ ਰੁਕੀ ਹੋਈ ਹੈ ਅਤੇ ਰਾਹੁਲ ਗਾਂਧੀ ਨੂੰ ਮਨਾਉਣ ਦੇ ਸਾਰੇ ਯਤਨਾਂ ਦੇ ਬਾਵਜੂਦ ਉਹਕਾਂਗਰਸ ਪ੍ਰਧਾਨ ਬਣਨ ਨੂੰ ਤਿਆਰ ਨਹੀਂ।ਬੀਤੇ ਬੁੱਧਵਾਰ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਾਂਗਰਸ ਪ੍ਰਧਾਨਗੀ ਲਈ ਆਪਣਾ ਨਾਂਅ ਅੱਗੇ ਹੋਣ ਦੀ ਗੱਲ ਰੱਦ ਕਰ ਕੇ ਕਿਹਾ ਸੀ ਕਿ ਰਾਹੁਲ ਗਾਂਧੀ ਨੂੰ ਫਿਰ ਪਾਰਟੀ ਦੀ ਵਾਗ ਸੰਭਾਲਣ ਲਈ ਮਨਾਉਣ ਦੇ ਯਤਨ ਆਖਰੀ ਸਮੇਂ ਤੱਕ ਕਰਾਂਗੇ।ਉਨ੍ਹਾਂ ਦੀ ਇਹ ਟਿੱਪਣੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਤੋਂ ਇੱਕ ਦਿਨ ਬਾਅਦ ਆਉਣ ਨਾਲ ਕਈ ਅਟਕਲਾਂ ਸ਼ੁਰੂ ਹੋ ਗਈਆਂ ਸਨ।

Sunil Verma

Learn More →

Leave a Reply

Your email address will not be published. Required fields are marked *

YouTube
Instagram
WhatsApp
Snapchat