ਚੰਡੀਗੜ੍ਹ: ਗੈਂਗਸਟਰ ਗੋਲਡੀ ਬਰਾੜ ਵੱਲੋਂ ਸੋਸ਼ਲ ਮੀਡੀਆ ਜ਼ਰੀਏ ਦਿੱਤੀ ਧਮਕੀ ਦਾ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਕਰਾਰ ਜਵਾਬ ਦਿੱਤਾ ਹੈ। ਉਨ੍ਹਾਂ ਟਵੀਟ ਕੀਤਾ ਹੈ ਕਿ ਜੇਲ੍ਹਾਂ ‘ਚ ਵੀਆਈਪੀ ਸਹੂਲਤਾਂ ਤੇ ਪੀਜ਼ੇ ਮਿਲਣ ਦੇ ਦਿਨ ਗਏ। ਹੁਣ ਜੇਲ੍ਹਾਂ ਅਸਲ ਵਿਚ ਸੁਧਾਰ ਘਰ ਬਣਨਗੀਆਂ। ਉਨ੍ਹਾਂ ਕਿਹਾ ਕਿ ਜਦੋਂ ਤੋਂ ਮੁੱਖ ਮੰਤਰੀ ਵੱਲੋਂ ਉਨ੍ਹਾਂ ਨੂੰ ਇਹ ਮਹਿਕਮਾ ਦਿੱਤਾ ਗਿਆ ਹੈ, ਉਦੋਂ ਤੋਂ ਉਹ ਤੇ ਉਨ੍ਹਾਂ ਦੇ ਆਫਿਸਰ ਆਪਣੀਆਂ ਸੇਵਾਵਾਂ ਪ੍ਰਤੀ ਵਚਨਬੱਧ ਹਨ। ਹੁਣ ਜੇਲ੍ਹਾਂ ਅਸਲ ਵਿਚ ਸੁਧਾਰ ਘਰ ਬਣਨਗੀਆਂ। ਅਸੀਂ ਜੇਲ੍ਹਾਂ ਨੂੰ ਡਰੱਗ, ਮੋਬਾਈਲ ਤੇ ਕ੍ਰਾਈਮ ਮੁਕਤ ਕਰ ਕੇ ਸਾਹ ਲਵਾਂਗੇ। ਕੋਈ ਵੀ ਸਾਨੂੰ ਰੋਕ ਨਹੀਂ ਸਕਦਾ।
ਗੈਂਗਸਟਰ ਗੋਲਡੀ ਬਰਾੜ ਦੀ ਧਮਕੀ ਤੋਂ ਬਾਅਦ ਜੇਲ੍ਹ ਮੰਤਰੀ ਹਰਜੋਤ ਬੈਂਸ ਦਾ ਨੇ ਵੀ ਕੀਤਾ ਟਵੀਟ
