ਇਸਲਾਮਾਬਾਦ: -ਪਾਕਿਸਤਾਨਵਿੱਚਅੱਜਕੱਲ੍ਹ ਹੜ੍ਹਾਂ ਕਾਰਨ ਹਾਹਾਕਾਰ ਮੱਚੀ ਹੋਈ ਹੈ ਅਤੇ ਇਸ ਨਾਲ ਲੱਖਾਂ ਲੋਕ ਪ੍ਰਭਾਵਿਤ ਹੋਣ ਤੋਂ ਇਲਾਵਾ ਮੌਤਾਂ ਦੀ ਗਿਣਤੀ 1000 ਨੂੰ ਟੱਪ ਗਈ ਹੈ।
ਇਸ ਬਾਰੇ ਪਾਕਿਸਤਾਨ ਦੀ ਕੌਮੀ ਆਫ਼ਤ ਪ੍ਰਬੰਧ ਅਥਾਰਟੀ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ 14 ਜੂਨ ਤੋਂ ਪੈਂਦੇ ਮੀਂਹ ਅਤੇ ਹੜ੍ਹਾਂ ਨਾਲ ਘੱਟੋ-ਘੱਟ 1,033 ਲੋਕਾਂ ਦੀ ਮੌਤ ਹੋਈ ਅਤੇ 1,527 ਜ਼ਖ਼ਮੀ ਹੋਏ ਹਨ।ਮਿਲੇ ਅੰਕੜਿਆਂ ਅਨੁਸਾਰ ਬਲੋਚਿਸਤਾਨ, ਗਿਲਗਿਤ-ਬਾਲਟਿਸਤਾਨ, ਖੈਬਰ ਪਖਤੂਨਖਵਾ ਵਿੱਚਬੁਰੀ ਹਾਲਾਤ ਹੈ। ਇਸ ਕਾਰਨ 14 ਜੂਨ ਤੋਂ ਬਾਅਦ ਹੜ੍ਹਾਂ ਨਾਲ 3,451.5 ਕਿਲੋਮੀਟਰ ਸੜਕ ਨੁਕਸਾਨੀ ਗਈ ਅਤੇ 149 ਪੁਲ ਢਹਿਣ ਦੇ ਨਾਲ 170 ਦੁਕਾਨਾਂ ਅਤੇ 949,858 ਘਰ ਅੰਸ਼ਕ ਜਾਂ ਪੂਰੀ ਤਰ੍ਹਾਂ ਤਬਾਹ ਹੋਏ ਅਤੇ 719,558 ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਪਾਕਿਸਤਾਨ ਦੇ ਘੱਟੋ-ਘੱਟ 110 ਜਿ਼ਲ੍ਹੇ ਇਸ ਵਕਤ ਹੜ੍ਹ ਦੀ ਮਾਰ ਹੇਠ ਹਨ।
ਪਾਕਿਸਤਾਨ ਵਿੱਚ ਹੜ੍ਹਾਂ ਤੇ ਮੌਤਾਂ ਦਾ 30 ਸਾਲਾਂ ਦਾ ਰਿਕਾਰਡ ਟੁੱਟਿਆ
