ਲੁਧਿਆਣਾ– ਅਨਾਜ ਢੁਆਈ ਕੇਸ ਵਿੱਚ ਗ੍ਰਿਫਤਾਰ ਪੰਜਾਬ ਦੇ ਸਾਬਕਾ ਖੁਰਾਕ ਅਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਦੁਬਈ ਵਿਚ ਨਿਵੇਸ਼ ਦੀ ਵਿਜੀਲੈਂਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਤਾ ਲੱਗਾ ਹੈ ਕਿ ਵਿਜੀਲੈਂਸ ਦੁਬਈ ਵਿੱਚ ਬਣੇ ਇੱਕ ਹੋਟਲ ਦੀ ਜਾਂਚ ਕਰ ਰਹੀ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਹੋਟਲ ਵਿੱਚ ਸ਼ਹਿਰ ਦੇ ਨਾਮੀ ਨਿਵੇਸ਼ਕ ਦਾ ਪੈਸਾ ਲੱਗਾ ਹੈ ਅਤੇ ਉਹ ਸਾਬਕਾ ਮੰਤਰੀ ਆਸ਼ੂ ਦਾ ਕਰੀਬੀ ਰਿਹਾ ਹੈ। ਇਸ ਪੂਰੇ ਕੇਸਦੀ ਜਾਂਚ ਵਿਜੀਲੈਂਸ ਦੇ ਐਸ ਐਸ ਪੀ ਰਵਿੰਦਰਪਾਲ ਸਿੰਘ ਸੰਧੂ ਕਰ ਰਹੇ ਹਨ। ਵਿਜੀਲੈਂਸ ਸੂਤਰਾਂ ਅਨੁਸਾਰ ਇਸ ਤੋਂ ਪਹਿਲਾਂ ਵਿਜੀਲੈਂਸ ਨੇ ਲੁਧਿਆਣਾ ਵਿੱਚ ਕਰੀਬ ਚਾਲੀ ਵੱਡੀਆਂ ਇਮਾਰਤਾਂ ਬਾਰੇ ਪ੍ਰਾਪਰਟੀ ਡੀਲਰਾਂ ਤੋਂ ਪੁੱਛਗਿੱਛ ਕੀਤੀ ਹੈ ਅਤੇ ਲੁਧਿਆਣਾ-ਚੰਡੀਗੜ੍ਹ ਰੋਡ ਉੱਤੇ ਬਣਦਾ ਇੱਕ ਵੱਡਾ ਰਿਹਾਇਸ਼ੀ ਪ੍ਰੋਜੈਕਟ ਵੀ ਵਿਜੀਲੈਂਸ ਦੀ ਜਾਂਚ ਦੇ ਘੇਰੇ ਵਿੱਚ ਹੈ। ਇਸ ਪ੍ਰੋਜੈਕਟ ਵਿੱਚ ਕਿਸ ਦਾ ਪੈਸਾ ਲੱਗਾ ਹੈ, ਵਿਜੀਲੈਂਸ ਇਹ ਜਾਂਚ ਕਰ ਸਕਦੀ ਹੈ।
ਇਸ ਦੌਰਾਨ ਚਾਰ ਦਿਨਾ ਰਿਮਾਂਡ ਮੁੱਕਣ ਪਿੱਛੋਂ ਵਿਜੀਲੈਂਸ ਨੇ ਕੱਲ੍ਹ ਫਿਰ ਆਸ਼ੂ ਨੂੰ ਡਿਊਟੀ ਮੈਜਿਸਟਰੇਟ ਆਰਤੀ ਸ਼ਰਮਾ ਦੀ ਅਦਾਲਤ ਵਿੱਚ ਪੇਸ਼ ਕੀਤਾ ਅਤੇ ਦੱਸਿਆ ਕਿ ਆਸ਼ੂ ਦੇ ਨੇੜੂ ਲੋਕਾਂ ਨੇ ਵੱਡੀ ਪੱਧਰ ਉੱਤੇ ਪ੍ਰਾਪਰਟੀ ਬਣਾਈ ਹੈ ਅਤੇ ਆਸ਼ੂ ਦੇ ਸੀ ਏ ਨੂੰ ਜਾਇਦਾਦ ਦਾ ਰਿਕਾਰਡ ਪੇਸ਼ ਕਰਨ ਲਈ ਬੁਲਾਇਆ ਹੈ, ਪਰ ਉਸ ਨੇ ਸਮਾਂ ਮੰਗਿਆ ਹੈ। ਵਿਜੀਲੈਂਸ ਨੇ ਸੱਤ ਦਿਨ ਦੇ ਰਿਮਾਂਡ ਦੀ ਮੰਗ ਰੱਖੀ, ਪਰ ਅਦਾਲਤ ਨੇ ਦੋ ਦਿਨ ਰਿਮਾਂਡ ਦਿੱਤਾ। ਵਿਜੀਲੈਂਸ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਕਾਂਗਰਸੀ ਨੇਤਾ ਵਿਜੀਲੈਂਸ ਦਫਤਰ ਅੱਗੇਧਰਨਾ ਦੇ ਰਹੇ ਹਨ, ਇਸ ਨਾਲ ਜਾਂਚ ਪ੍ਰਭਾਵਤ ਹੋ ਰਹੀਹੈ, ਇਸ ਧਰਨੇ ਨੂੰ ਹਟਾਇਆ ਜਾਏ। ਪੁਲਸ ਨੇ ਦੱਸਿਆ ਕਿ ਵਿਜੀਲੈਂਸ ਦਫਤਰ ਦੇ ਬਾਹਰ ਸ਼ਿਕਾਇਤਕਰਤਾ ਨੂੰ ਧਮਕਾਇਆ ਗਿਆ ਹੈ ਤੇਓਥੇ ਆਉਂਦੇ ਲੋਕਾਂ ਉੱਤੇਦਬਾਅ ਰਹਿੰਦਾ ਹੈ, ਪਰ ਅਦਾਲਤ ਨੇ ਟਿੱਪਣੀ ਨਹੀਂ ਕੀਤੀ।
ਅਨਾਜ ਢੁਆਈ ਕੇਸਵਿੱਚ ਡਾਇਰੀ ਦੇ ਬਾਅਦ ਇੱਕ ਬੈਗ ਵੀ ਚਰਚਾ ਵਿੱਚ ਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਵਿਜੀਲੈਂਸ ਦੇ ਹੱਥ ਇੱਕ ਵੀਡੀਓ ਲੱਗੀ ਹੈ, ਜਿਸ ਵਿੱਚ ਸਾਬਕਾ ਮੰਤਰੀ ਆਸ਼ੂ ਦਾ ਬੇਹੱਦ ਕਰੀਬੀ ਅਤੇ ਪੀ ਏ ਵਜੋਂ ਕੰਮ ਕਰਨ ਵਾਲਾ ਇੰਦਰਜੀਤ ਸਿੰਘ ਇੰਦਰੀ ਕਿਸੇ ਅਣਪਛਾਤੇ ਵਿਅਕਤੀ ਤੋਂ ਇੱਕ ਵੱਡਾ ਬੈਗ ਲੈਂਦਾ ਦਿੱਸਦਾ ਹੈ। ਇਸ ਕੇਸ ਵਿੱਚ ਇੰਦਰੀ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਵਿਜੀਲੈਂਸ ਨੂੰ ਸ਼ੱਕ ਹੈ ਕਿ ਇਸ ਬੈਗ ਵਿੱਚ ਰੁਪਏ ਸਨ। ਆਸ਼ੂ ਦੇ ਵਕੀਲਾਂ ਨੇ ਕਿਹਾ ਕਿ ਬੈਗ ਕਿਸੇ ਨੇਲਿਆ ਤੇ ਕਿਸੇ ਨੇ ਦਿੱਤਾ ਤਾਂ ਇਸ ਨਾਲ ਆਸ਼ੂ ਦਾ ਕੀ ਸਬੰਧ ਹੋ ਸਕਦਾ ਹੈ। ਪਤਾ ਲੱਗਾ ਹੈ ਕਿ ਬੀਤੀ 22 ਅਗਸਤ ਨੂੰ ਜਦ ਵਿਜੀਲੈਂਸ ਆਸ਼ੂ ਦੇ ਘਰ ਛਾਪੇਮਾਰੀ ਕਰ ਰਹੀ ਸੀ, ਇਹ ਵੀਡੀਓ ਓਦੋਂ ਦਾ ਹੈ। ਵਿਜੀਲੈਂਸ ਨੇ ਇਹ ਰਿਕਾਰਡਿੰਗ ਕ੍ਰਿਸ਼ਨਾ ਮੰਦਰ ਨੇੜਲੇ ਸੀ ਸੀ ਟੀ ਵੀ ਕੈਮਰੇ ਤੋਂ ਲਈ ਹੈ।
ਵਿਜੀਲੈਂਸ ਭਾਰਤ ਭੂਸ਼ਣ ਆਸ਼ੂ ਦੇ ਦੁਬਈ ਨਿਵੇਸ਼ ਦੀ ਜਾਂਚ ਵਿੱਚ ਲੱਗੀ
