ਨਵੀਂ ਦਿੱਲੀ, ਜੇ.ਐੱਨ.ਐੱਨ : ਭਾਰਤੀ ਫਿਲਮ ਸੰਗੀਤ ਦੇ ਮਹਾਨ ਕਲਾਕਾਰ ਏ.ਆਰ. ਰਹਿਮਾਨ ਨੂੰ ਹੁਣ ਅਜਿਹਾ ਸਨਮਾਨ ਮਿਲਿਆ ਹੈ ਜਿਸਦੀ ਉਸਨੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ। ਕੈਨੇਡਾ ਦੇ ਸ਼ਹਿਰ ਮਾਰਖਮ ਵਿੱਚ ਇੱਕ ਗਲੀ ਦਾ ਨਾਮ ਏ ਆਰ ਰਹਿਮਾਨ ਦੇ ਨਾਮ ਉੱਤੇ ਰੱਖਿਆ ਗਿਆ ਹੈ। ਰਹਿਮਾਨ ਨੇ ਟਵੀਟ ਰਾਹੀਂ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇਸ ਲਈ ਮੇਅਰ ਅਤੇ ਕੌਂਸਲੇਟ ਜਨਰਲ ਅਪੂਰਵਾ ਸ਼੍ਰੀਵਾਸਤਵ ਦਾ ਧੰਨਵਾਦ ਕੀਤਾ ਹੈ। ਰਹਿਮਾਨ ਨੇ ਇਸ ਇਵੈਂਟ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ, ਜਿਸ ‘ਚ ਉਹ ਮੇਅਰ ਨਾਲ ਨਜ਼ਰ ਆ ਰਹੇ ਹਨ।
AR Rahman ਦੇ ਨਾਮ ‘ਤੇ ਕੈਨੇਡਾ ‘ਚ ਸੜਕ, ਆਸਕਰ ਜੇਤੂ ਮਿਊਜ਼ਿਕ ਮੇਸਟਰੋ ਨੇ ਕਿਹਾ- ‘ਕਦੇ ਕਲਪਨਾ ਵੀ ਨਹੀਂ ਕੀਤੀ’
