ਓਟਵਾ: ਸਟੈਟੇਸਟਿਕਸ ਕੈਨੇਡਾ ਵੱਲੋਂ ਅਗਸਤ ਮਹੀਨੇ ਦੀ ਲੇਬਰ ਫੋਰਸ ਸਰਵੇਖਣ ਰਿਪੋਰਟ ਅੱਜ ਪੇਸ਼ ਕੀਤੀ ਜਾਵੇਗੀ।
ਜੁਲਾਈ ਵਿੱਚ ਬੇਰੋਜ਼ਗਾਰੀ ਦਰ 4·9 ਫੀ ਸਦੀ ਦਰਜ ਕੀਤੀ ਗਈ, ਇਹ 1976 ਤੱਕ ਦੇ ਡਾਟਾ ਨਾਲ ਤੁਲਨਾਤਮਕ ਅਧਿਐਨ ਤੋਂ ਬਾਅਦ ਸੱਭ ਤੋਂ ਘੱਟ ਸੀ। ਇੱਕ ਸਾਲ ਪਹਿਲਾਂ ਦੇ ਮੁਕਾਬਲੇ ਜੁਲਾਈ ਵਿੱਚ ਪ੍ਰਤੀ ਘੰਟੇ ਦੇ ਹਿਸਾਬ ਨਾਲ ਭੱਤੇ 5·2 ਫੀ ਸਦੀ ਵੱਧ ਸਨ। ਪਰ ਮਹਿੰਗਾਈ ਦੀ ਮਾਰ ਲਗਾਤਾਰ ਪੈਣੀ ਜਾਰੀ ਹੈ।
ਆਰਬੀਸੀ ਵੱਲੋਂ ਕੀਤੀ ਜਾ ਰਹੀ ਪੇਸ਼ੀਨਿਗੋਈ ਵਿੱਚ ਆਖਿਆ ਗਿਆ ਹੈ ਕਿ ਅਗਸਤ ਦੇ ਮਹੀਨੇ ਕੈਨੇਡੀਅਨ ਅਰਥਚਾਰੇ ਵਿੱਚ 5000 ਰੋਜ਼ਗਾਰ ਦੇ ਮੌਕੇ ਜੁੜੇ ਜਦਕਿ ਬੇਰੋਜ਼ਗਾਰੀ ਦਰ ਵਿੱਚ 5 ਫੀ ਸਦੀ ਨਾਲ ਮਾਮੂਲੀ ਵਾਧਾ ਦਰਜ ਕੀਤਾ ਗਿਆ। ਲੇਬਰ ਮਾਰਕਿਟ ਦੀ ਸਥਿਤੀ ਕੱਸੀ ਹੋਣ ਕਾਰਨ ਬੈਂਕ ਆਫ ਕੈਨੇਡਾ ਵੱਲੋਂ ਕੈਨੇਡੀਅਨ ਅਰਥਚਾਰੇ ਨੂੰ ਲੋੜੋਂ ਵੱਧ ਗਰਮ ਦੱਸਿਆ ਜਾ ਰਿਹਾ ਹੈ।
ਜਿਸ ਹਿਸਾਬ ਨਾਲ ਬੈਂਕ ਆਫ ਕੈਨੇਡਾ ਵੱਲੋਂ ਵਿਆਜ਼ ਦਰਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਆਰਥਿਕ ਮੰਦੀ ਜਲਦ ਹੀ ਆ ਸਕਦੀ ਹੈ।
ਅਗਸਤ ਮਹੀਨੇ ਦੀ ਲੇਬਰ ਫੋਰਸ ਸਰਵੇਖਣ ਰਿਪੋਰਟ ਅੱਜ ਪੇਸ਼ ਕਰੇਗਾ ਸਟੈਟੇਸਟਿਕਸ ਕੈਨੇਡਾ
