ਜੀਐਸਟੀ ਛੋਟ ਵਿੱਚ ਵਾਧਾ ਕਰਨ ਦੀ ਤਿਆਰੀ ਕਰ ਰਹੀ ਹੈ ਲਿਬਰਲ ਸਰਕਾਰ

ਵੈਨਕੂਵਰ: ਘੱਟ ਆਮਦਨ ਵਾਲੇ ਕੈਨੇਡੀਅਨਾਂ ਨੂੰ ਫੈਡਰਲ ਸਰਕਾਰ ਵੱਲੋਂ ਮਹਿੰਗਾਈ ਦੀ ਮਾਰ ਤੋਂ ਥੋੜ੍ਹੀ ਰਾਹਤ ਦੇਣ ਦਾ ਫੈਸਲਾ ਕੀਤਾ ਗਿਆ ਹੈ। ਫੈਡਰਲ ਸਰਕਾਰ ਵੱਲੋਂ ਆਰਜ਼ੀ ਤੌਰ ਉੱਤੇ ਜੀਐਸਟੀ ਛੋਟ ਵਾਲੇ ਚੈੱਕਾਂ ਦੀ ਰਕਮ ਵਿੱਚ ਵਾਧਾ ਕੀਤਾ ਜਾ ਰਿਹਾ ਹੈ।
ਅੱਜ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੈਨਕੂਵਰ ਵਿੱਚ ਲਿਬਰਲ ਕੈਬਨਿਟ ਰਟਰੀਟ ਵਿੱਚ ਕਿਫਾਇਤੀਪਣ ਨੂੰ ਸੰਬੋਧਨ ਕਰਨ ਲਈ ਤਿੰਨ ਨੁਕਾਤੀ ਯੋਜਨਾ ਦਾ ਐਲਾਨ ਕੀਤਾ ਜਾਵੇਗਾ।ਪਾਰਲੀਆਮੈਂਟ ਦੇ ਸਾਲ ਦੇ ਅੰਤ ਵਿੱਚ ਹੋਣ ਵਾਲੇ ਸੈਸ਼ਨ ਤੋਂ ਪਹਿਲਾਂ ਕੈਬਨਿਟ ਮੰਤਰੀ ਇੱਥੇ ਇੱਕਠੇ ਹੋਏ ਹਨ। ਇਨ੍ਹਾਂ ਕੈਬਨਿਟ ਮੰਤਰੀਆਂ ਵੱਲੋਂ ਅਰਥਚਾਰੇ ਤੇ ਰਹਿਣੀ-ਸਹਿਣੀ ਉੱਤੇ ਆਉਣ ਵਾਲੇ ਖਰਚੇ ਦੇ ਸਬੰਧ ਵਿੱਚ ਮੁੱਖ ਤੌਰ ਉੱਤੇ ਚਰਚਾ ਕੀਤੀ ਜਾਵੇਗੀ।
ਇਸ ਯੋਜਨਾ ਤੋਂ ਜਾਣੂ ਦੋ ਫੈਡਰਲ ਸੂਤਰਾਂ ਨੇ ਦੱਸਿਆ ਕਿ ਆਉਣ ਵਾਲੇ ਛੇ ਮਹੀਨਿਆਂ ਲਈ ਜੀਐਸਟੀ ਅਦਾਇਗੀਆਂ ਨੂੰ ਦੁੱਗਣਾ ਕੀਤਾ ਜਾਵੇਗਾ। ਇਸ ਨਾਲ ਆਪਣਾ ਕਿਰਾਇਆ ਦੇਣ ਲਈ ਸੰਘਰਸ਼ ਕਰ ਰਹੇ ਕੈਨੇਡੀਅਨਾਂ ਨੂੰ ਥੋੜ੍ਹੀ ਮਦਦ ਮਿਲੇਗੀ ਤੇ ਇਸ ਦੌਰਾਨ ਨੈਸ਼ਨਲ ਡੈਂਟਲ ਕੇਅਰ ਪ੍ਰੋਗਰਾਮ ਵੱਲ ਪਹਿਲਾ ਕਦਮ ਵੀ ਵਧਾਇਆ ਜਾਵੇਗਾ। ਜਿ਼ਕਰਯੋਗ ਹੈ ਕਿ ਐਨਡੀਪੀ ਦੀਆਂ ਇਹੋ ਦੋ ਮੁੱਖ ਮੰਗਾਂ ਸਨ ਜਿਹੜੀਆਂ ਲਿਬਰਲਾਂ ਨਾਲ ਕੀਤੇ ਗਏ ਸਮਝੌਤੇ ਸਮੇਂ ਉਨ੍ਹਾਂ ਵੱਲੋਂ ਕੀਤੀਆਂ ਗਈਆਂ ਸਨ।
ਐਨਡੀਪੀ ਆਗੂ ਜਗਮੀਤ ਸਿੰਘ ਨੇ ਇਹ ਸਪਸ਼ਟ ਕਰ ਦਿੱਤਾ ਸੀ ਕਿ ਉਨ੍ਹਾਂ ਦੇ ਤਰਜੀਹੀ ਮੁੱਦਿਆਂ ਦਾ ਜੇ ਲਿਬਰਲਾਂ ਵੱਲੋਂ ਖਿਆਲ ਨਹੀਂ ਰੱਖਿਆ ਜਾਵੇਗਾ ਤਾਂ ਦੋਵਾਂ ਪਾਰਟੀਆਂ ਦਰਮਿਆਨ ਕੀਤਾ ਗਿਆ ਸਮਝੌਤਾ ਖ਼ਤਮ ਹੋ ਜਾਵੇਗਾ।

Sunil Verma

Learn More →

Leave a Reply

Your email address will not be published. Required fields are marked *

YouTube
Instagram
WhatsApp
Snapchat