ਟੋਰਾਂਟੋ: ਪਿਛਲੇ ਮਹੀਨੇ ਕਥਿਤ ਤੌਰ ਉੱਤੇ ਮਹਿਲਾ ਉੱਤੇ ਜਿਨਸੀ ਹਮਲਾ ਕਰਨ ਵਾਲੇ ਤਿੰਨ ਵਿਅਕਤੀਆਂ ਨੇ ਪੁਲਿਸ ਕੋਲ ਆਤਮ-ਸਮਰਪਣ ਕਰ ਦਿੱਤਾ। ਪੁਲਿਸ ਵੱਲੋਂ ਉਨ੍ਹਾਂ ਨੂੰ ਚਾਰਜ ਕੀਤਾ ਗਿਆ ਹੈ।
27 ਅਗਸਤ ਨੂੰ ਵਾਪਰੀ ਇਸ ਘਟਨਾ ਤੋਂ ਬਾਅਦ ਐਤਵਾਰ ਨੂੰ ਪੁਲਿਸ ਨੇ ਮਸ਼ਕੂਕਾਂ ਦੀਆਂ ਸਰਵੇਲੈਂਸ ਤਸਵੀਰਾਂ ਜਾਰੀ ਕੀਤੀਆਂ ਸਨ।ਪੁਲਿਸ ਨੇ ਆਖਿਆ ਕਿ 31 ਸਾਲਾ ਮਹਿਲਾ ਬਾਥਰਸਟ ਸਟਰੀਟ ਤੇ ਬਲੂਅਰ ਸਟਰੀਟ ਵੈਸਟ ਨੇੜੇ ਇੱਕ ਬਿਲਡਿੰਗ ਵਿੱਚ ਗਈ, ਜਿੱਥੇ ਉਸ ਦੀ ਮੁਲਾਕਾਤ ਤਿੰਨਾਂ ਵਿਅਕਤੀਆਂ ਨਾਲ ਹੋਈ। ਇਨ੍ਹਾਂ ਨੂੰ ਉਹ ਪਹਿਲਾਂ ਕਦੇ ਵੀ ਨਹੀਂ ਸੀ ਮਿਲੀ। ਫਿਰ ਮਹਿਲਾ ਇਸ ਇਮਾਰਤ ਤੋਂ ਉਨ੍ਹਾਂ ਵਿੱਚੋਂ ਹੀ ਇੱਕ ਵਿਅਕਤੀ ਨਾਲ ਬਾਹਰ ਆ ਗਈ ਜਦਕਿ ਬਾਕੀ ਦੋਵਾਂ ਵਿਅਕਤੀਆਂ ਨੇ ਵੀ ਜਲਦ ਬਾਅਦ ਇਮਾਰਤ ਛੱਡ ਦਿੱਤੀ।
ਪੁਲਿਸ ਨੇ ਇਹ ਨਹੀਂ ਦੱਸਿਆ ਕਿ ਉਸ ਤੋਂ ਬਾਅਦ ਕੀ ਹੋਇਆ ਪਰ ਇਹ ਆਖਿਆ ਕਿ ਇਨ੍ਹਾਂ ਤਿੰਨਾਂ ਵਿਅਕਤੀਆਂ ਵੱਲੋਂ ਮਹਿਲਾ ਉੱਤੇ ਜਿਨਸੀ ਹਮਲਾ ਕੀਤਾ ਗਿਆ। ਬੁੱਧਵਾਰ ਨੂੰ ਪੁਲਿਸ ਨੇ ਆਖਿਆ ਕਿ ਤਿੰਨਾਂ ਮਸ਼ਕੂਕਾਂ ਵੱਲੋਂ ਡਵੀਜ਼ਨ 14 ਉੱਤੇ ਆਤਮ-ਸਮਰਪਣ ਕਰ ਦਿੱਤਾ ਗਿਆ।ਇਨ੍ਹਾਂ ਦੀ ਪਛਾਣ 20 ਸਾਲਾ ਅਰਸ਼ਵੀਰ ਬਾਠ, 23 ਸਾਲਾ ਸੁਖਪ੍ਰੀਤ ਸਿੰਘ ਤੇ 24 ਸਾਲਾ ਨਰਿੰਦਰਪਾਲ ਔਲਖ ਵਜੋਂ ਹੋਈ ਹੈ।
ਪੁਲਿਸ ਨੇ ਦੱਸਿਆ ਕਿ ਇਨ੍ਹਾਂ ਨੂੰ ਜਿਨਸੀ ਹਮਲੇ ਅਤੇ ਰਲ ਕੇ ਜਿਨਸੀ ਹਮਲਾ ਕਰਨ ਦੇ ਮਾਮਲੇ ਵਿੱਚ ਚਾਰਜ ਕੀਤਾ ਗਿਆ ਹੈ। ਉਨ੍ਹਾਂ ਨੂੰ ਅਕਤੂਬਰ ਵਿੱਚ ਅਦਾਲਤ ਸਾਹਮਣੇ ਪੇਸ਼ ਕੀਤਾ ਜਾਵੇਗਾ।
ਤਿੰਨ ਵਾਂਟਿਡ ਪੰਜਾਬੀਆਂ ਨੇ ਕੀਤਾ ਆਤਮ-ਸਮਰਪਣ, ਤਿੰਨਾਂ ਨੂੰ ਕੀਤਾ ਗਿਆ ਚਾਰਜ
