ਚੇਨਈ:ਚੇਨਈ ਓਪਨ ਵਿੱਚ ਕੈਨੇਡਾ ਦੀ ਸਾਬਕਾ ਨੰਬਰ 5 ਯੂਜਿਨੀ ਬੂਚਾਰਡ ਨੇ ਚੇਨਈ ਓਪਨ ਵਿੱਚ ਸ਼ਾਨਦਾਰ ਵਾਪਸੀ ਕਰਦਿਆਂ ਸਵਿਟਜ਼ਰਲੈਂਡ ਦੀ ਜੋਆਨੇ ਜ਼ੁਗੇਰ ਨੂੰ 7-5,6-2 ਨਾਲ ਹਰਾ ਦਿੱਤਾ। ਪਹਿਲੇ ਸੈੱਟ ਵਿੱਚ ਦੋਵਾਂ ਖਿਡਾਰਨਾਂ ਵਿੱਚ ਕੁੱਝ ਟੱਕਰ ਦੇਖਣ ਨੂੰ ਮਿਲੀ ਪਰ ਦੂਜਾ ਸੈੱਟ ਬੂਚਾਰਡ ਨੇ ਸ਼ਾਨਦਾਰ ਤਰੀਕੇ ਨਾਲ ਜਿੱਤ ਲਿਆ। ਇੱਕ ਹੋਰ ਮੈਚ ਵਿੱਚ ਪੋਲੈਂਡ ਦੀ ਕਤਰਜ਼ੀਨਾ ਕਾਵਾ ਨੇ ਆਸਟਰੇਲੀਆ ਦੀ ਅਸਟਰਾ ਸ਼ਰਮਾ ਨੂੰ 6-4, 6-3 ਨਾਲ ਹਰਾ ਦਿੱਤਾ।
ਚੇਨਈ ਓਪਨ: ਕੈਨੇਡਾ ਦੀ ਬੂਚਾਰਡ ਵੱਲੋਂ ਸ਼ਾਨਦਾਰ ਸ਼ੁਰੂਆਤ
