‘ਬ੍ਰਹਮਾਸਤਰ’ ਨੇ ਬਾਕਸ ਆਫਿਸ ‘ਤੇ ਮਚਾਈ ਧਮਾਲ, ਛੇਵੇਂ ਦਿਨ ਵੀ ਕੀਤੀ ਖੂਬ ਕਮਾਈ

ਨਵੀਂ ਦਿੱਲੀ, ਜੇਐੱਨਐੱਨ: ਰਣਬੀਰ ਕਪੂਰ ਅਤੇ ਆਲੀਆ ਭੱਟ ਦੀ ਫਿਲਮ ‘ਬ੍ਰਹਮਾਸਤਰ’ ਬਾਕਸ ਆਫਿਸ ‘ਤੇ ਚੰਗਾ ਕਾਰੋਬਾਰ ਕਰ ਰਹੀ ਹੈ। ਇਸ ਦੀ ਸਪੀਡ ਨੂੰ ਦੇਖਦੇ ਹੋਏ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਫਿਲਮ 10 ਦਿਨਾਂ ‘ਚ 200 ਕਰੋੜ ਦੇ ਕਲੱਬ ‘ਚ ਸ਼ਾਮਲ ਹੋ ਜਾਵੇਗੀ। ਅਯਾਨ ਮੁਖਰਜੀ ਦੀ ‘ਬ੍ਰਹਮਾਸਤਰ’ ਲਈ ਚੰਗੀ ਖ਼ਬਰ ਇਹ ਹੈ ਕਿ ਇਸ ਹਫਤੇ ਵੀ ਕੋਈ ਵੱਡੀ ਫਿਲਮ ਦੀ ਰਿਲੀਜ਼ ਸਾਹਮਣੇ ਨਹੀਂ ਹੈ। ਜਿਸ ਦਾ ਨਿਸ਼ਚਿਤ ਤੌਰ ‘ਤੇ ਫਾਇਦਾ ਹੋਵੇਗਾ।

‘ਬ੍ਰਹਮਾਸਤਰ’ ਦਾ ਧਾਂਸੂ ਕੁਲੈਕਸ਼ਨ

‘ਬ੍ਰਹਮਾਸਤਰ’ ਨੇ ਵੀ ਪਹਿਲੇ ਦਿਨ ਦੇ ਕੁਲੈਕਸ਼ਨ ਤੋਂ ਸਾਬਤ ਕਰ ਦਿੱਤਾ ਕਿ ਬਾਈਕਾਟ ਗੈਂਗ ਦੀ ਕਮਾਈ ‘ਤੇ ਕੋਈ ਅਸਰ ਨਹੀਂ ਪਵੇਗਾ। 36.42 ਦੇ ਜ਼ਬਰਦਸਤ ਓਪਨਿੰਗ ਦਿਨ ਤੋਂ ਬਾਅਦ ਫਿਲਮ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਦੂਜੇ ਦਿਨ ਦੇ ਕਾਰੋਬਾਰ ‘ਚ ਹੋਰ ਉਛਾਲ ਆਇਆ, ਇਸ ਨਾਲ ਇਹ ਅੰਕੜਾ 42.41 ਕਰੋੜ ‘ਤੇ ਪਹੁੰਚ ਗਿਆ। ਐਤਵਾਰ ਨੂੰ ‘ਬ੍ਰਹਮਾਸਤਰ’ ਨੇ ਸਾਰੇ ਪੁਰਾਣੇ ਰਿਕਾਰਡ ਤੋੜ ਦਿੱਤੇ ਅਤੇ ਫਿਲਮ ਨੇ 45.66 ਕਰੋੜ ਦਾ ਧਮਾਕੇਦਾਰ ਕੁਲੈਕਸ਼ਨ ਕੀਤਾ। ਹਾਲਾਂਕਿ ਫਿਲਮ ਦੀ ਕਮਾਈ ‘ਤੇ ਵੀਕੈਂਡ ‘ਚ ਕੁਝ ਬ੍ਰੇਕ ਸੀ ਅਤੇ ਇਸ ਨੇ ਸੋਮਵਾਰ ਨੂੰ ਸਿਰਫ 16.5 ਕਰੋੜ ਦੀ ਕਮਾਈ ਕੀਤੀ। ਮੰਗਲਵਾਰ ਨੂੰ ਇਹ ਅੰਕੜਾ ਹੋਰ ਡਿੱਗ ਗਿਆ, ਫਿਲਮ ਨੇ ਬਾਕਸ ਆਫਿਸ ‘ਤੇ ਸਿਰਫ 12.68 ਦੀ ਕਮਾਈ ਕੀਤੀ ਅਤੇ ਇਸ ਤੋਂ ਬਾਅਦ ਬੁੱਧਵਾਰ ਨੂੰ ਇਹ ਅੰਕੜੇ ਹੋਰ ਹੇਠਾਂ ਆ ਗਏ। ‘ਬ੍ਰਹਮਾਸਤਰ’ ਨੇ ਬੁੱਧਵਾਰ ਨੂੰ 11 ਕਰੋੜ ਦੀ ਕਮਾਈ ਕੀਤੀ। ਵੈਸੇ, ਹਫਤੇ ਦੇ ਦਿਨ ਦੇ ਹਿਸਾਬ ਨਾਲ, ਇਹ ਅੰਕੜੇ ਠੀਕ ਕਹੇ ਜਾਣਗੇ। ‘ਬ੍ਰਹਮਾਸਤਰ’ ਦਾ ਕੁਲ ਕਲੈਕਸ਼ਨ 164.67 ਕਰੋੜ ਰੁਪਏ ਹੋ ਗਿਆ ਹੈ।

ਸਾਹਮਣੇ ਕੋਈ ਵੱਡੀ ਚੁਣੌਤੀ ਨਹੀਂ

ਇਸ ਸ਼ੁੱਕਰਵਾਰ ਨੂੰ ‘ਜਹਾਂ ਚਾਰ ਯਾਰ’ ਤੇ ‘ਸਰੋਜ ਕਾ ਰਿਸ਼ਤਾ’ ਰਿਲੀਜ਼ ਹੋ ਰਹੀ ਹੈ। ਕੋਈ ਵੱਡੀ ਫਿਲਮ ਸਾਹਮਣੇ ਨਾ ਹੋਣ ਕਾਰਨ ਲੋਕਾਂ ਕੋਲ ਬ੍ਰਹਮਾਸਤਰ ਦੇਖਣ ਤੋਂ ਇਲਾਵਾ ਕੋਈ ਹੋਰ ਆਪਸ਼ਨ ਨਹੀਂ ਹੋਵੇਗੀ। ਜਿਸ ਕਾਰਨ ਰਣਬੀਰ-ਆਲੀਆ ਦੀ ਫਿਲਮ ਦਾ ਕੁਲੈਕਸ਼ਨ ਵਧਣ ਦੀ ਉਮੀਦ ਹੈ। ਇਸ ਨਾਲ ‘ਬ੍ਰਹਮਾਸਤਰ’ 10 ਦਿਨਾਂ ਦੇ ਅੰਦਰ ਘਰੇਲੂ ਬਾਕਸ ਆਫਿਸ ‘ਤੇ 200 ਕਰੋੜ ਦਾ ਅੰਕੜਾ ਪਾਰ ਕਰ ਲਵੇਗੀ।

Sunil Verma

Learn More →

Leave a Reply

Your email address will not be published. Required fields are marked *

YouTube
Instagram
WhatsApp
Snapchat