ਨਵੀਂ ਦਿੱਲੀ:ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪਾਕਿਸਤਾਨ ਦੇ ਐੱਫ-16 ਬੇੜੇ ਦੇ ਰੱਖ-ਰਖਾਓ ਲਈ ਪੈਕੇਜ ਮੁਹੱਈਆ ਕਰਵਾਉਣ ਸਬੰਧੀ ਵਾਸ਼ਿੰਗਟਨ ਦੇ ਫ਼ੈਸਲੇ ’ਤੇ ਅੱਜ ਅਮਰੀਕੀ ਰੱਖਿਆ ਮੰਤਰੀ ਲੌਇਡ ਔਸਟਿਨ ਕੋਲ ਭਾਰਤ ਵੱਲੋਂ ਚਿੰਤਾ ਜ਼ਾਹਿਰ ਕੀਤੀ ਹੈ। ਰਾਜਨਾਥ ਸਿੰਘ ਨੇ ਔਸਟਿਨ ਨਾਲ ਟੈਲੀਫੋਨ ’ਤੇ ਹੋਈ ਗੱਲਬਾਤ ਦੌਰਾਨ ਵਾਸ਼ਿੰਗਟਨ ਦੇ ਪਾਕਿਸਤਾਨ ਨੂੰ 45 ਕਰੋੜ ਅਮਰੀਕੀ ਡਾਲਰ ਦਾ ਵਿਸ਼ੇਸ਼ ਪੈਕੇਜ ਮੁਹੱਈਆ ਕਰਵਾਉਣ ਦੇ ਫੈਸਲੇ ਸਬੰਧੀ ਭਾਰਤ ਦੀ ਚਿੰਤਾ ਬਾਰੇ ਜਾਣੂ ਕਰਵਾਇਆ।
ਰਾਜਨਾਥ ਵੱਲੋਂ ਪਾਕਿਸਤਾਨ ਨੂੰ ਵਿਸ਼ੇਸ਼ ਪੈਕੇਜ ਦੇਣ ਸਬੰਧੀ ਅਮਰੀਕੀ ਹਮਰੁਤਬਾ ਕੋਲ ਚਿੰਤਾ ਜ਼ਾਹਿਰ
