ਜਡਚਰਲਾ (ਤਿਲੰਗਾਨਾ): ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਦੀ ਅਗਵਾਈ ਕਰ ਰਹੇ ਰਾਹੁਲ ਗਾਂਧੀ ਅੱਜ ਪਦਯਾਤਰਾ ਦੌਰਾਨ ਕੁਝ ਸਕੂਲੀ ਵਿਦਿਆਰਥੀਆਂ ਨਾਲ ਅਚਾਨਕ ਦੌੜਨ ਲੱਗੇ। ਰਾਹੁਲ ਦੇ ਅਚਾਨਕ ਭੱਜਣ ਕਾਰਨ ਉਨ੍ਹਾਂ ਦੇ ਸੁਰੱਖਿਆ ਕਰਮਚਾਰੀ, ਤਿਲੰਗਾਨਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰੇਵੰਤ ਰੈੱਡੀ ਅਤੇ ਹੋਰ ਵੀ ਭੱਜਣ ਲੱਗੇ। ਕਾਂਗਰਸ ਦੇ ਸੂਤਰਾਂ ਨੇ ਦੱਸਿਆ ਕਿ ਰਾਹੁਲ ਨੇ ਪਾਰਟੀ ਨੇਤਾਵਾਂ ਅਤੇ ਵਰਕਰਾਂ ਦੇ ਨਾਲ ਐਤਵਾਰ ਸਵੇਰੇ ਜਡਚਰਲਾ ਤੋਂ ਪਦਯਾਤਰਾ ਸ਼ੁਰੂ ਕੀਤੀ ਅਤੇ 22 ਕਿਲੋਮੀਟਰ ਦੀ ਦੂਰੀ ਤੈਅ ਕਰਨ ਦੀ ਉਮੀਦ ਹੈ।
ਤਿਲੰਗਾਨਾ: ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਸਕੂਲੀ ਬੱਚਿਆਂ ਨਾਲ ਦੌੜੇ
