ਏਐੱਨਆਈ, ਜਲੰਧਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਇੰਡੋਨੇਸ਼ੀਆ ਦੇ ਬਾਲੀ ਸੂਬੇ ਵਿੱਚ ਭਾਰਤੀ ਭਾਈਚਾਰੇ ਦੇ ਇੱਕ ਸਮਾਗਮ ਵਿੱਚ ਹਿੱਸਾ ਲਿਆ।
ਸਮਾਗਮ ਵਾਲੀ ਥਾਂ ‘ਤੇ ਜਾਂਦੇ ਸਮੇਂ ਪ੍ਰਧਾਨ ਮੰਤਰੀ ਮੋਦੀ ਨੇ ਇੰਡੋਨੇਸ਼ੀਆਈ ਸੰਗੀਤਕ ਸਾਜ਼ ‘ਤੇ ਹੱਥ ਵੀ ਅਜ਼ਮਾਇਆ। ਨਿਊਜ਼ ਏਜੰਸੀ ਏਐਨਆਈ ਦੁਆਰਾ ਸ਼ੇਅਰ ਕੀਤੇ ਗਏ ਇੱਕ ਵੀਡੀਓ ਵਿੱਚ, ਰਵਾਇਤੀ ਪਹਿਰਾਵੇ ਵਿੱਚ ਦੋ ਵਿਅਕਤੀ ਸੰਗੀਤਕ ਸਾਜ਼ ਵਜਾਉਂਦੇ ਦੇਖੇ ਜਾ ਸਕਦੇ ਹਨ।
ਪ੍ਰਧਾਨ ਮੰਤਰੀ ਮੋਦੀ ਜਦੋਂ ਸਮਾਗਮ ਵਾਲੀ ਥਾਂ ‘ਤੇ ਪਹੁੰਚਦੇ ਹਨ ਤਾਂ ਉਹ ਸਾਜ਼ ਵਜਾ ਰਹੇ ਵਿਅਕਤੀਆਂ ਨੇੜੇ ਜਾ ਕੇ ਖ਼ੁਦ ਸਾਜ਼ ਵਜਾਉਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਨੇ ਕਲਾਕਾਰਾਂ ਨੂੰ ਨਮਸਕਾਰ ਕੀਤਾ ਤੇ ਫਿਰ ਅੱਗੇ ਚਲੇ ਗਏ।