ਹਾਲੀਵੁੱਡ ਅਦਾਕਾਰਾ ਕਿਮ ਕਾਰਦਾਸ਼ੀਆਂ ਨੇ ਕੇਨ ਵੈਸਟ ਤੋਂ ਤਲਾਕ ਲੈ ਲਿਆ ਹੈ। ਹੁਣ ਉਸਨੂੰ ਕੇਨ ਵੈਸਟ ਤੋਂ $2 ਮਿਲੀਅਨ ਪ੍ਰਤੀ ਮਹੀਨਾ ਚਾਈਲਡ ਸਪੋਰਟ ਸੈਟਲਮੈਂਟ ਮਿਲੇਗੀ। ਇਸ ਦੇ ਨਾਲ ਹੀ ਚਾਰ ਬੱਚਿਆਂ ਦੀ ਕਸਟਡੀ ਦੋਵਾਂ ਨੂੰ ਦੇ ਦਿੱਤੀ ਗਈ ਹੈ। ਕਿਮ ਕਾਰਦਾਸ਼ੀਆਂ ਨੇ 8 ਸਾਲ ਪਹਿਲਾਂ ਕੇਨ ਵੈਸਟ ਨਾਲ ਵਿਆਹ ਕੀਤਾ ਸੀ।
ਕਿਮ ਕਾਰਦਾਸ਼ੀਆਂ ਤੇ ਕੇਨ ਵੈਸਟ ਨੇ ਤਲਾਕ ਲੈ ਲਿਆ ਹੈ
ਟੀਵੀ ਅਦਾਕਾਰਾ ਕਿਮ ਕਾਰਦਾਸ਼ੀਆਂ ਤੇ ਕੇਨ ਵੈਸਟ ਦਾ ਤਲਾਕ ਹੋ ਗਿਆ ਹੈ। ਦੋਵੇਂ ਆਪਣੀ ਜਾਇਦਾਦ ਵੀ ਚਾਰ ਬੱਚਿਆਂ ‘ਚ ਬਰਾਬਰ ਵੰਡਣਗੇ। ਇਸ ਸਮਝੌਤੇ ਕਾਰਨ ਹੁਣ ਦੋਵਾਂ ਵਿਚਾਲੇ ਸੁਣਵਾਈ ਰੁਕ ਗਈ ਹੈ ਜੋ ਅਗਲੇ ਮਹੀਨੇ ਤੋਂ ਸ਼ੁਰੂ ਹੋਣੀ ਸੀ। ਇਸ ਤੋਂ ਪਹਿਲਾਂ ਜੋੜੇ ਦੇ ਵਕੀਲਾਂ ਨੇ ਅਦਾਲਤ ‘ਚ ਜੱਜ ਸਾਹਮਣੇ ਸਮਝੌਤੇ ਦੇ ਦਸਤਾਵੇਜ਼ ਜਮ੍ਹਾਂ ਕਰਵਾਏ ਸਨ। ਦੋਵੇਂ ਇਕ-ਦੂਜੇ ਨੂੰ ਕਿਸੇ ਤਰ੍ਹਾਂ ਦਾ ਹਰਜਾਨਾ ਵੀ ਨਹੀਂ ਦੇ ਰਹੇ ਹਨ।
ਦੋਵਾਂ ਨੇ ਵਿਆਹ ਤੋਂ ਪਹਿਲਾਂ ਪ੍ਰੀਨਪ ਐਗਰੀਮੈਂਟ ਸਾਈਨ ਕੀਤਾ ਸੀ
ਸਮਾਚਾਰ ਏਜੰਸੀ ਏਪੀ ਨੇ ਸਮਝੌਤੇ ਦੇ ਪ੍ਰਸਤਾਵ ਦਾ ਵਰਣਨ ਕਰਦੇ ਹੋਏ ਕਿਹਾ, ‘ਕਿਮ ਤੇ ਕਾਯਨ ਵੈਸਟ ਨੇ ਬੱਚਿਆਂ ਦੀ ਨਿੱਜੀ ਸੁਰੱਖਿਆ, ਪ੍ਰਾਈਵੇਟ ਸਕੂਲ ਤੇ ਕਾਲਜ ਦੇ ਖਰਚਿਆਂ ਨੂੰ ਵੰਡਿਆ ਹੈ। ਦੋਵੇਂ ਆਪਣੇ ਚਾਰ ਬੱਚਿਆਂ ਦਾ ਖਰਚਾ ਚੁੱਕਣਗੇ। ਗੌਰਤਲਬ ਹੈ ਕਿ ਦੋਵਾਂ ਨੇ ਵਿਆਹ ਤੋਂ ਪਹਿਲਾਂ ਪ੍ਰੀਨਅਪ ਐਗਰੀਮੈਂਟ ਸਾਈਨ ਕੀਤਾ ਸੀ। ਇਸ ਕਾਰਨ ਦੋਵਾਂ ਨੇ ਆਪਣੀ ਜਾਇਦਾਦ ਵੱਖ-ਵੱਖ ਰੱਖੀ ਹੋਈ ਸੀ। ਨਿਊਯਾਰਕ ਪੋਸਟ ਮੁਤਾਬਕ ਦੋਵੇਂ ਇਸ ਗੱਲ ‘ਤੇ ਸਹਿਮਤ ਹੋਣਗੇ ਕਿ ਬੱਚੇ ਕਿਸ ਸਕੂਲ ‘ਚ ਦਾਖਲਾ ਲੈਣਗੇ ਤੇ ਦੋਵਾਂ ਦੇ ਬੱਚੇ 100 ਕਿਲੋਮੀਟਰ ਤੋਂ ਵੱਧ ਦੂਰੀ ‘ਤੇ ਨਹੀਂ ਰਹਿਣਗੇ। ਦੋਵਾਂ ਨੂੰ ਬੱਚਿਆਂ ਦੇ ਜਨਮਦਿਨ ਤੇ ਵਿਸ਼ੇਸ਼ ਮੌਕਿਆਂ ‘ਤੇ ਮੌਜੂਦ ਰਹਿਣ ਦਾ ਅਧਿਕਾਰ ਹੋਵੇਗਾ। ਦੋਵਾਂ ਦੀ ਸੁਣਵਾਈ 14 ਦਸੰਬਰ ਨੂੰ ਸ਼ੁਰੂ ਹੋਣੀ ਸੀ।