ਨਵੀਂ ਦਿੱਲੀ, ਜੇਐਨਐਨ: ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਲੰਬੇ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰਨ ਦੀਆਂ ਖਬਰਾਂ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਅਫਵਾਹਾਂ ਹਨ ਕਿ ਉਹ ਅਗਲੇ ਸਾਲ ਦੇ ਸ਼ੁਰੂ ਵਿੱਚ ਵਿਆਹ ਕਰ ਸਕਦੇ ਹਨ। ਹਾਲਾਂਕਿ ਦੋਹਾਂ ‘ਚੋਂ ਕਿਸੇ ਨੇ ਵੀ ਆਪਣੇ ਰਿਸ਼ਤੇ ਨੂੰ ਲੈ ਕੇ ਕੋਈ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ ਪਰ ਹੁਣ ਉਨ੍ਹਾਂ ਦੇ ਵਿਆਹ ਨੂੰ ਲੈ ਕੇ ਇਕ ਵੱਡਾ ਅਪਡੇਟ ਸਾਹਮਣੇ ਆਇਆ ਹੈ, ਜਿਸ ਨੂੰ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ।
ਨਿਊਜ਼ ਵੈੱਬਸਾਈਟ ETimes ਦੀ ਖਬਰ ‘ਚ ਜਦੋਂ ਅਦਾਕਾਰਾ ਦੇ ਦੋਸਤ ਤੋਂ ਪੁੱਛਿਆ ਗਿਆ ਕਿ ਕਿਆਰਾ ਜਨਵਰੀ ‘ਚ ਵਿਆਹ ਕਰ ਰਹੀ ਹੈ ਤਾਂ ਉਸ ਨੇ ਕਿਹਾ, ”ਮੈਨੂੰ ਨਹੀਂ ਲੱਗਦਾ ਕਿ ਦੋਹਾਂ ‘ਚੋਂ ਕਿਸੇ ਨੇ ਵੀ ਅਜੇ ਤੱਕ ਵਿਆਹ ਬਾਰੇ ਸੋਚਿਆ ਹੈ। ਵਿਆਹ ਦੀਆਂ ਸਾਰੀਆਂ ਅਫਵਾਹਾਂ ਨੂੰ ਰੱਦ ਕਰਦੇ ਹੋਏ ਜੋੜੇ ਦੇ ਦੋਸਤ ਨੇ ਅੱਗੇ ਕਿਹਾ, ਕਿਆਰਾ ਇਸ ਸਮੇਂ ਆਪਣੇ ਕਰੀਅਰ ਦੇ ਸੁਨਹਿਰੀ ਦੌਰ ‘ਚ ਹੈ ਅਤੇ ਇਸ ਸਮੇਂ ਵਿਆਹ ਉਨ੍ਹਾਂ ਦੇ ਕਰੀਅਰ ‘ਤੇ ਬਰੇਕ ਲਗਾ ਸਕਦਾ ਹੈ, ਕਿਉਂਕਿ ਕਈ ਅਦਾਕਾਰਾਂ ਨਾਲ ਦੇਖਿਆ ਗਿਆ ਹੈ ਕਿ ਵਿਆਹ ਤੋਂ ਬਾਅਦ ਕਰੀਅਰ ਪ੍ਰਭਾਵਿਤ ਹੁੰਦਾ ਹੈ।