ਕੋਚੀ: ਇੰਗਲੈਂਡ ਆਲਰਾਊਂਡਰ ਸੈਮ ਕੁਰੇਨ ਆਈਪੀਐੱਲ ਨਿਲਾਮੀ ਦੇ ਇਤਿਹਾਸ ਵਿੱਚ ਸਭ ਤੋਂ ਮਹਿੰਗਾ ਖਿਡਾਰੀ ਬਣ ਗਿਆ। ਉਸ ਨੂੰ ਪੰਜਾਬ ਕਿੰਗਜ਼ ਨੇ 18.25 ਕਰੋੜ ਰੁਪਏ ਵਿੱਚ ਖਰੀਦਿਆ। ਇਸ ਤਰ੍ਹਾਂ ਆਸਟਰੇਲੀਆ ਦੇ ਆਲਰਾਊਂਡਰ ਕੈਮਰਨ ਗ੍ਰੀਨ ਨੂੰ ਆਈਪੀਐੱਲ ਨਿਲਾਮੀ ਵਿੱਚ ਮੁੰਬਈ ਇੰਡੀਅਨਜ਼ ਨੇ 17.50 ਕਰੋੜ ਰੁਪਏ ਵਿੱਚ ਖਰੀਦਿਆ। ਇੰਗਲੈਂਡ ਦੇ ਆਲਰਾਊਂਡਰ ਅਤੇ ਟੈਸਟ ਕਪਤਾਨ ਬੇਨ ਸਟੋਕਸ ਨੂੰ ਚੇਨਈ ਸੁਪਰ ਕਿੰਗਜ਼ ਨੇ 16.25 ਕਰੋੜ ਰੁਪਏ ਵਿੱਚ ਖਰੀਦਿਆ।
ਇੰਗਲੈਂਡ ਦੇ ਸੈਮ ਨੂੰ ਪੰਜਾਬ ਕਿੰਗਜ਼ ਨੇ 18.25 ਕਰੋੜ ਰੁਪਏ ’ਚ ਖਰੀਦਿਆ: ਆਈਪੀਐੱਲ ਇਤਿਹਾਸ ਦਾ ਸਭ ਤੋਂ ਮਹਿੰਗਾ ਖ਼ਿਡਾਰੀ
