ਓਟਵਾ: ਹੈਲਥ ਕੈਨੇਡਾ ਦਾ ਕਹਿਣਾ ਹੈ ਕਿ ਚੀਨ ਵਿੱਚ ਵੱਧ ਰਹੇ ਕੋਵਿਡ-19 ਦੇ ਮਾਮਲਿਆਂ ਉੱਤੇ ਉਸ ਵੱਲੋਂ ਬਾਰੀਕੀ ਨਾਲ ਨਜ਼ਰ ਰੱਖੀ ਜਾ ਰਹੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਨਾਲ ਅਗਲੇ ਕੁੱਝ ਮਹੀਨਿਆਂ ਵਿੱਚ ਮਿਲੀਅਨ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ।
ਪਿਛਲੇ ਕੁੱਝ ਹਫਤਿਆਂ ਵਿੱਚ ਚੀਨ ਵੱਲੋਂ ਆਪਣੀ ਜ਼ੀਰੋ ਕੋਵਿਡ-ਪਾਲਿਸੀ ਨੂੰ ਖ਼ਤਮ ਕਰ ਦਿੱਤਾ ਗਿਆ। ਇਸ ਤਹਿਤ ਨਿਯਮਤ ਤੌਰ ਉੱਤੇ ਕੋਵਿਡ-19 ਟੈਸਟ ਕਰਵਾਉਣ, ਲਾਜ਼ਮੀ ਕੁਆਰਨਟੀਨ ਕੀਤਾ ਜਾਣਾ ਤੇ ਸਵੀਪਿੰਗ ਦੇ ਨਾਲ ਨਾਲ ਵਾਇਰਸ ਨੂੰ ਠੱਲ੍ਹ ਪਾਉਣ ਲਈ ਲਾਕਡਾਊਨ ਲਾਉਣ ਦਾ ਪ੍ਰਬੰਧ ਸੀ।ਟੋਰਾਂਟੋ ਯੂਨੀਵਰਸਿਟੀ ਦੇ ਹੈਲਥ ਨੈੱਟਵਰਕ ਦੇ ਇਨਫੈਕਸ਼ੀਅਸ ਡਜ਼ੀਜ਼ ਡਾਕਟਰ ਇਸਾਕ ਬੋਗਚ ਨੇ ਆਖਿਆ ਕਿ ਜ਼ੀਰੋ ਕੋਵਿਡ ਪਾਲਿਸੀ ਨੂੰ ਖ਼ਤਮ ਕਰਨਾ, ਉਹ ਵੀ ਉਦੋਂ ਜਦੋਂ ਆਬਾਦੀ ਵਿੱਚ ਵੈਕਸੀਨ ਦੀ ਦਰ ਘੱਟ ਹੋਵੇ, ਕਾਫੀ ਖ਼ਤਰਨਾਕ ਹੈ ਤੇ ਇਸ ਨਾਲ ਇਨਫੈਕਸ਼ਨ ਦੀ ਲਹਿਰ ਪੈਦਾ ਹੋ ਸਕਦੀ ਹੈ।
ਹੈਲਥ ਡਾਟਾ ਫਰਮ ਏਅਰਫਿਨਿਟੀ ਵੱਲੋਂ ਲਾਏ ਗਏ ਅੰਦਾਜ਼ੇ ਮੁਤਾਬਕ ਚੀਨ ਵਿੱਚ ਕੋਵਿਡ-19 ਕਾਰਨ ਹਰ ਰੋਜ਼ ਲੱਗਭਗ 5000 ਲੋਕਾਂ ਤੋਂ ਵੱਧ ਮਾਰ ਰਹੇ ਹਨ ਜਦਕਿ ਬੀਜਿੰਗ ਵੱਲੋਂ ਦੇਸ਼ ਵਿੱਚ ਤਾਜ਼ਾ ਆਊਟਬ੍ਰੇਕ ਸਬੰਧੀ ਜਾਰੀ ਕੀਤੇ ਗਏ ਅੰਕੜੇ ਇਸ ਤੋਂ ਬਿਲਕੁਲ ਉਲਟ ਹਨ।ਚੀਨ ਵਿੱਚ ਸਰਕਾਰੀ ਅੰਕੜੇ ਮੁਤਾਬਕ ਪਿਛਲੇ ਹਫਤੇ ਉੱਥੇ ਕੋਵਿਡ-19 ਦੇ 1800 ਕੇਸ ਦਰਜ ਕੀਤੇ ਗਏ ਤੇ ਸਿਰਫ ਸੱਤ ਵਿਅਕਤੀਆਂ ਦੀ ਮੌਤ ਹੋਈ।
ਚੀਨ ਵਿੱਚ ਕੋਵਿਡ-19 ਦੀ ਤਾਜ਼ਾ ਆਊਟਬ੍ਰੇਕ ਉੱਤੇ ਨਜ਼ਰ ਰੱਖ ਰਿਹਾ ਹੈ ਹੈਲਥ ਕੈਨੇਡਾ
