ਨਵੀਂ ਦਿੱਲੀ (ਜੇਐੱਨਐੱਨ) : ਪਿਛਲੇ ਮਹੀਨੇ ਮੁੰਬਈ ਵਿਚ ਸਵਰਗੀ ਫਿਲਮ ਨਿਰਮਾਤਾ ਬਿਮਲ ਰਾਏ ਦੀ ਪੜਪੋਤੀ ਦ੍ਰਿਸ਼ਾ ਅਚਾਰੀਆ ਨਾਲ ਧਰਮਿੰਦਰ ਦੇ ਪੋਤੇ ਤੇ ਸੰਨੀ ਦਿਓਲ ਦੇ ਬੇਟੇ ਕਰਨ ਦਿਓਲ ਦਾ ਵਿਆਹ ਹੋਇਆ ਸੀ, ਜਿਸ ਤੋਂ ਬਾਅਦ ਤੋਂ ਦਿਓਲ ਪਰਿਵਾਰ ਚਰਚਾ ਵਿਚ ਹੈ। ਉਤਸਵ ਦੇ ਨਾਲ-ਨਾਲ ਧਰਮਿੰਦਰ ਦੀ ਦੂਜੀ ਪਤਨੀ ਹੇਮਾ ਮਾਲਿਨੀ ਅਤੇ ਉਨ੍ਹਾਂ ਦੇ ਬੱਚੇ ਈਸ਼ਾ ਦਿਓਲ ਅਤੇ ਅਹਾਨਾ ਦਿਓਲ ਦਾ ਵਿਆਹ ਵਿਚ ਨਾ ਆਉਣਾ ਵੀ ਚਰਚਾ ਦਾ ਵਿਸ਼ਾ ਬਣ ਗਿਆ ਹੈ। ਹੁਣ, ਪਾਪੂਲਰ ਚੈਟ ਸ਼ੋਅ ਵਿਦ ਸਿੰਮੀ ਗਰੇਵਾਲ ਦੀ ਇਕ ਵੀਡੀਓ ਵਾਇਰਲ ਹੋ ਗਈ ਹੈ, ਜਿਸ ਵਿਚ ਹੇਮਾ ਅਤੇ ਈਸ਼ਾ ਧਰਮਿੰਦਰ ਬਾਰੇ ਹੈਰਾਨ ਕਰਨ ਵਾਲੇ ਖ਼ੁਲਾਸੇ ਕਰ ਰਹੀਆਂ ਹਨ। ਉਹ ਦੱਸ ਰਹੀਆਂ ਹਨ ਕਿ ਕਿਵੇਂ ਧਰਮਿੰਦਰ ਆਪਣੇ ਪਰਿਵਾਰ ਦੀਆਂ ਲੜਕੀਆਂ ਨੂੰ ਲੈ ਕੇ ਕਾਫੀ ਰੂੜੀਵਾਦੀ ਵਿਚਾਰ ਰੱਖਦੇ ਹਨ ਅਤੇ ਉਨ੍ਹਾਂ ‘ਤੇ ਪਾਬੰਦੀਆਂ ਵੀ ਲਾਉਂਦੇ ਹਨ। ਕਲਿਪ ਨੂੰ ਰੇਡਿਟ ਥ੍ਰੈੱਡ ਬਾਲੀ ਬਲਾਈਂਡਸ ਇਨ ਗੌਸਿਪ ‘ਤੇ ਸ਼ੇਅਰ ਕੀਤਾ ਗਿਆ ਹੈ।
ਹੇਮਾ ਮਾਲਿਨੀ ਨੇ ਧਰਮਿੰਦਰ ਨੂੰ ਲੈ ਕੇ ਕੀਤੇ ਸਨ ਹੈਰਾਨ ਕਰਨ ਵਾਲੇ ਖ਼ੁਲਾਸੇ
