ਨਵੀਂ ਦਿੱਲੀ : ਸਿੰਗਾਪੁਰ ਦਾ ਪਾਸਪੋਰਟ ਦੁਨੀਆਂ ਦਾ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਬਣ ਗਿਆ ਹੈ। ਮਤਲਬ ਇਸ ਦੇਸ਼ ਦੇ ਨਾਗਰਿਕ ਬਿਨ੍ਹਾਂ ਵੀਜ਼ਾ 192 ਦੇਸ਼ਾਂ ਦੀ ਯਾਤਰਾ ਕਰ ਸਕਦੇ ਹਨ। ਪਾਸਪੋਰਟ ਦਰਜ਼ਾਬੰਦੀ ਜਾਰੀ ਕਰਨ ਵਾਲੀ ਸੰਸਥਾ ਹੈਨਲੀ ਐਂਡ ਪਾਰਟਨਰਜ਼ ਨੇ 2023 ਲਈ ਹੈਨਲੀ ਪਾਸਪੋਰਟ ਇੰਡੈਕਸ ਜਾਰੀ ਕੀਤਾ ਹੈ।
ਭਾਰਤ ਰੈਂਕਿੰਗ ਵਿਚ 80ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਪਿਛਲੇ ਸਾਲ ਭਾਰਤ ਦਾ ਰੈਂਕ 87ਵਾਂ ਸੀ। ਭਾਰਤੀ ਨਾਗਰਿਕ 57 ਦੇਸ਼ਾਂ ਦੀ ਵੀਜ਼ਾ ਮੁਫਤ ਯਾਤਰਾ ਕਰ ਸਕਦੇ ਹਨ। ਇਸ ਦੇ ਨਾਲ ਹੀ ਪਾਕਿਸਤਾਨੀ ਪਾਸਪੋਰਟ ਦੀ ਰੈਂਕਿੰਗ 100ਵੀਂ ਹੈ। ਪਾਕਿਸਤਾਨੀ ਨਾਗਰਿਕ ਸਿਰਫ਼ 33 ਦੇਸ਼ਾਂ ਵਿੱਚ ਵੀਜ਼ਾ ਮੁਫ਼ਤ ਯਾਤਰਾ ਕਰ ਸਕਦੇ ਹਨ।
ਦੂਜੇ ਸਥਾਨ ‘ਤੇ ਜਰਮਨੀ, ਇਟਲੀ ਅਤੇ ਸਪੇਨ ਰਹੇ। ਇੱਥੋਂ ਦੇ ਨਾਗਰਿਕ ਬਿਨ੍ਹਾਂ ਵੀਜ਼ਾ 190 ਦੇਸ਼ਾਂ ਦੀ ਯਾਤਰਾ ਕਰ ਸਕਦੇ ਹਨ। ਇਸ ਦੇ ਨਾਲ ਹੀ ਜਾਪਾਨ ਪਿਛਲੇ 5 ਸਾਲਾਂ ਤੋਂ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਦੇ ਪਹਿਲੇ ਸਥਾਨ ‘ਤੇ ਰਹਿਣ ਤੋਂ ਬਾਅਦ ਇਸ ਸਾਲ ਤੀਜੇ ਸਥਾਨ ‘ਤੇ ਖਿਸਕ ਗਿਆ ਹੈ।
ਦੱਖਣੀ ਕੋਰੀਆ, ਆਸਟਰੀਆ, ਫਿਨਲੈਂਡ, ਫਰਾਂਸ, ਲਕਸਮਬਰਗ ਅਤੇ ਸਵੀਡਨ ਵੀ ਤੀਜੇ ਸਥਾਨ ‘ਤੇ ਹਨ। ਰੈਂਕਿੰਗ ‘ਚ ਅਮਰੀਕਾ ਦਾ ਪਾਸਪੋਰਟ 8ਵੇਂ ਅਤੇ ਬ੍ਰਿਟੇਨ ਦਾ ਪਾਸਪੋਰਟ ਚੌਥੇ ਸਥਾਨ ‘ਤੇ ਹੈ।
ਸਿੰਗਾਪੁਰ ਦਾ ਪਾਸਪੋਰਟ 2023 ਦਾ ਸਭ ਤੋਂ ਸ਼ਕਤੀਸ਼ਾਲੀ, ਭਾਰਤੀ ਪਾਸਪੋਰਟ 80ਵੇਂ ਸਥਾਨ ‘ਤੇ
