ਚੀਨੀ ਜਲ ਸੈਨਾ ਦਾ ਨਿਗਰਾਨੀ (ਜਾਸੂਸੀ) ਕਰਨ ਵਿਚ ਸਮਰੱਥ ਜੰਗੀ ਬੇੜਾ ਕੋਲੰਬੋ ਬੰਦਰਗਾਹ ‘ਤੇ ਪਹੁੰਚ ਗਿਆ ਹੈ। ਸਾਲ ਪਹਿਲਾਂ ਭਾਰਤ ਨੇ ਚਿੰਤਾ ਪ੍ਰਗਟਾਈ ਸੀ, ਜਦੋਂ ਇੱਕ ਹੋਰ ਚੀਨੀ ਜਾਸੂਸੀ ਜਹਾਜ਼ ਨੇ ਲੰਕਾ ਵਿੱਚ ਬੰਦਰਗਾਹ ’ਤੇ ਆਇਆ ਸੀ। ਲੰਕਾ ਦੀ ਜਲ ਸੈਨਾ ਨੇ ਕਿਹਾ ਹੈ ਕਿ ਚੀਨ ਦਾ ‘ਪੀਪਲਜ਼ ਲਬਿਰੇਸ਼ਨ ਆਰਮੀ’ ਜਲ ਸੈਨਾ ਦਾ ਜੰਗੀ ਜਹਾਜ਼ ਹੈ ਯਾਂਗ 24 ਹਾਓ ਵੀਰਵਾਰ ਨੂੰ ਕੋਲੰਬੋ ਬੰਦਰਗਾਹ ‘ਤੇ ਪਹੁੰਚਿਆ। ਜਹਾਜ਼ ਦੀ ਵਾਪਸੀ ਸ਼ਨਿਚਰਵਾਰ ਨੂੰ ਹੋਣੀ ਹੈ। 129 ਮੀਟਰ ਲੰਬੇ ਜਹਾਜ਼ ਵਿੱਚ 138 ਵਿਅਕਤੀ ਸਵਾਰ ਹਨ।