ਜੇਐੱਨਐੱਨ, ਕੀਵ : ਯੂਕਰੇਨ ਅਤੇ ਰੂਸ ਵਿਚਾਲੇ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਰੂਸ ਨੇ ਸ਼ੁੱਕਰਵਾਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਵਲੋਦੋਮੀਰ ਜ਼ੇਲੈਂਸਕੀ ਦੇ ਜੱਦੀ ਸ਼ਹਿਰ ‘ਤੇ ਮਿਜ਼ਾਈਲ ਹਮਲਾ ਕੀਤਾ। ਇਸ ਹਮਲੇ ‘ਚ ਇਕ ਪੁਲਿਸ ਕਰਮਚਾਰੀ ਦੀ ਮੌਤ ਹੋ ਗਈ, ਜਦਕਿ 44 ਹੋਰ ਲੋਕ ਜ਼ਖ਼ਮੀ ਹੋ ਗਏ।
ਇਮਾਰਤਾਂ ਨੂੰ ਪਹੁੰਚਾਇਆ ਨੁਕਸਾਨ
Kryvyi Rih ‘ਤੇ ਹਮਲੇ ਦੇ ਨਤੀਜੇ ਵਜੋਂ 10 ਇਮਾਰਤਾਂ ਨੂੰ ਨੁਕਸਾਨ ਪਹੁੰਚਿਆ। ਯੂਕਰੇਨ ਦੇ ਅੰਦਰੂਨੀ ਮਾਮਲਿਆਂ ਦੇ ਮੰਤਰੀ ਇਹੋਰ ਕਲੀਮੇਂਕੋ ਨੇ ਟੈਲੀਗ੍ਰਾਮ ‘ਤੇ ਕ੍ਰੀਵੀ ਰਿਹ ‘ਤੇ ਹਮਲੇ ਦੀ ਫੋਟੋ ਪੋਸਟ ਕੀਤੀ ਹੈ। ਜਿਸ ਦੀ ਕਰੀਵੀ ਰੀਹ ਦਾ ਭਿਆਨਕ ਨਜ਼ਾਰਾ ਦੇਖਣ ਨੂੰ ਮਿਲਦਾ ਹੈ। ਇਸ ਦੇ ਨਾਲ ਹੀ ਜ਼ਖਮੀਆਂ ਨੂੰ ਮਲਬੇ ‘ਚੋਂ ਬਾਹਰ ਕੱਢਿਆ ਜਾ ਰਿਹਾ ਹੈ।
ਮਲਬੇ ਤੋਂ ਬਚਾਏ ਗਏ ਤਿੰਨ ਲੋਕਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਰੂਸ ਨੇ ਮਿਜ਼ਾਈਲ ਦਾਗੀ
ਖੇਤਰੀ ਗਵਰਨਰ ਓਲੇਹ ਕਿਪਰ ਨੇ ਕਿਹਾ ਕਿ ਰੂਸ ਨੇ ਪਿਛਲੇ ਹਫਤੇ ਪੰਜਵੀਂ ਵਾਰ ਓਡੇਸਾ ਖੇਤਰ ਨੂੰ ਨਿਸ਼ਾਨਾ ਬਣਾ ਕੇ ਡਰੋਨ ਹਮਲਾ ਕੀਤਾ। ਹਾਲਾਂਕਿ ਇਸ ਹਮਲੇ ‘ਚ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।
ਜ਼ਪੋਰੀਝਜ਼ਿਆ ਵਿਚ ਹਮਲਾ
ਰੂਸ ਨੇ ਸਿਰਫ ਜ਼ੇਲੈਂਸਕੀ ਦੇ ਜੱਦੀ ਸ਼ਹਿਰ ਕ੍ਰਿਵੀ ਰਿਹ ਨੂੰ ਹੀ ਨਿਸ਼ਾਨਾ ਨਹੀਂ ਬਣਾਇਆ, ਬਲਕਿ ਬੀਤੀ ਰਾਤ ਦੇਸ਼ ਦੇ ਕਈ ਹਿੱਸਿਆਂ ਵਿੱਚ ਗੋਲੀਬਾਰੀ ਕੀਤੀ। ਇਸ ਦੌਰਾਨ ਉਸ ਨੇ ਜ਼ਪੋਰੀਜ਼ਹੀਆ ਵਿਖੇ ਵੀ ਛਾਪੇਮਾਰੀ ਕੀਤੀ। ਯੂਕਰੇਨ ਦੇ ਅੰਦਰੂਨੀ ਮਾਮਲਿਆਂ ਦੇ ਮੰਤਰਾਲੇ ਦੇ ਅਨੁਸਾਰ, ਜ਼ਪੋਰਿਜ਼ਝਿਆ ‘ਤੇ ਰੂਸੀ ਮਿਜ਼ਾਈਲ ਹਮਲੇ ਵਿੱਚ ਇੱਕ ਵਿਅਕਤੀ ਜ਼ਖਮੀ ਹੋ ਗਿਆ।