ਇਸਲਾਮਾਬਾਦ: ਪਾਕਿਸਤਾਨ ਨੇ ਅੱਜ ‘ਅਬਾਬੀਲ’ ਹਥਿਆਰ ਪ੍ਰਣਾਲੀ ਦਾ ਸਫ਼ਲ ਪ੍ਰੀਖਣ ਕੀਤਾ ਹੈ। ਫ਼ੌਜ ਤਰਫ਼ੋਂ ਜਾਰੀ ਬਿਆਨ ਅਨੁਸਾਰ ਇਹ ਪ੍ਰੀਖਣ ਹਥਿਆਰ ਪ੍ਰਣਾਲੀ ਦੇ ਡਿਜ਼ਾਈਨ, ਤਕਨੀਕੀ ਮਾਪਦੰਡਾਂ ਅਤੇ ਪ੍ਰਦਰਸ਼ਨ ਨੂੰ ਮੁੜ ਤੋਂ ਪਰਖਣ ਲਈ ਕੀਤਾ ਗਿਆ ਸੀ। ਮਿਜ਼ਾਈਲ ਪ੍ਰਣਾਲੀ ਦਾ ਉਦੇਸ਼ ਮਾਰੂ ਸਮਰੱਥਾ ਨੂੰ ਮਜ਼ਬੂਤ ਕਰਨਾ ਅਤੇ ਰਣਨੀਤਕ ਸਥਿਰਤਾ ਨੂੰ ਵਧਾਉਣਾ ਹੈ। ਹਾਲਾਂਕਿ ਫ਼ੌਜ ਨੇ ਮਿਜ਼ਾਈਲ ਪ੍ਰਣਾਲੀ ਬਾਰੇ ਵਿਸਤਾਰ ਵਿੱਚ ਜਾਣਕਾਰੀ ਨਹੀਂ ਦਿੱਤੀ ਹੈ। ਜੁਆਇੰਟ ਚੀਫਜ਼ ਆਫ ਸਟਾਫ ਕਮੇਟੀ ਦੇ ਚੇਅਰਮੈਨ ਜਨਰਲ ਸਾਹਿਰ ਸ਼ਮਸ਼ਾਦ ਮਿਰਜ਼ਾ ਅਤੇ ਰਣਨੀਤਿਕ ਸੰਗਠਨਾਂ ਦੇ ਸੀਨੀਅਰ ਅਧਿਕਾਰੀ, ਵਿਗਿਆਨੀ ਅਤੇ ਇੰਜਨੀਅਰ ਮੌਕੇ ’ਤੇ ਮੌਜੂਦ ਸਨ। ਰਾਸ਼ਟਰਪਤੀ ਆਰਿਫ਼ ਅਲਵੀ ਤੇ ਨਿਗਰਾਨ ਪ੍ਰਧਾਨ ਮੰਤਰੀ ਅਨਵਰ-ਅਲ-ਹੱਕ ਕਾਕੜ ਨੇ ਰਣਨੀਤਕ ਬਲਾਂ ਦੇ ਸਾਰੇ ਮੈਂਬਰਾਂ ਨੂੰ ਵਧਾਈ ਦਿੱਤੀ। -ਪੀਟੀਆਈ
ਪਾਕਿਸਤਾਨ ਵੱਲੋਂ ‘ਅਬਾਬੀਲ’ ਹਥਿਆਰ ਪ੍ਰਣਾਲੀ ਦਾ ਸਫ਼ਲ ਪ੍ਰੀਖਣ
